ਚੰਡੀਗੜ੍ਹ: ਐਨਆਈਏ (NIA) ਵੱਲੋਂ ਮੁਹਾਲੀ ਦੀ ਐਨਆਈਏ ਅਦਾਲਤ '8 ਮੁਲਜ਼ਮਾਂ ਖਿਲਾਫ ਫਿਰੌਤੀ ਦੇ ਮਾਮਲਿਆਂ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਉੱਪਰ ਇਲਜ਼ਾਮ ਹੈ ਕਿ ਉਹ ਪੰਜਾਬ ਵਿੱਚ ਵਪਾਰੀਆਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਫਿਰੌਤੀ ਮੰਗਦੇ ਸਨ।


ਇਨ੍ਹਾਂ ਮੁਲਜ਼ਮਾਂ ਵਿੱਚ ਮੋਗਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ, ਕਮਲਜੀਤ ਸ਼ਰਮਾ, ਫਿਰੋਜ਼ਪੁਰ ਦੇ ਰਹਿਣ ਵਾਲੇ ਰਾਮ ਸਿੰਘ, ਮੇਰਠ ਦੇ ਰਹਿਣ ਵਾਲੇ ਗਗਨਦੀਪ ਸਿੰਘ ਤੇ ਮੁਹੰਮਦ ਆਸਿਫ ਅਲੀ, ਕੈਨੇਡਾ ਵਿੱਚ ਰਹਿ ਰਹੇ ਮੋਗਾ ਦੇ ਅਰਸ਼ਦੀਪ ਸਿੰਘ, ਜਲੰਧਰ ਦੇ ਹਰਦੀਪ ਸਿੰਘ ਨਿੱਜਰ ਤੇ ਗਗਨਦੀਪ ਸਿੰਘ ਸ਼ਾਮਲ ਹਨ।


ਐਨਆਈਏ ਵੱਲੋਂ ਆਈਪੀਸੀ ਦੀ ਧਾਰਾ 120-B, 115, 170, 201, 385, 386, 387 ਤੇ 471, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 17, 18, 188, 20, 21 ਤੇ 23, ਐਨਡੀਪੀਸੀ ਦੀ ਧਾਰਾ 22 (C) ਤੇ ਅਸਲਾ ਐਕਟ ਦੀਆਂ ਧਾਰਾਵਾਂ 25 (1A), 25 (6), 25 ਤੇ 29 ਤਹਿਤ ਦੋਸ਼ ਪੱਤਰ ਦਾਇਰ ਕੀਤਾ ਹੈ। ਮੁਲਜ਼ਮ ਪਕੰਜ ਕੁਮਾਰ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ, ਦੀ ਮੌਤ ਹੋ ਚੁੱਕੀ ਹੈ।


ਪੁਲਿਸ ਮੁਤਾਬਕ ਮੋਗਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ, ਚਰਨਜੀਤ ਸਿੰਘ, ਰਮਨਦੀਪ ਸਿੰਘ ਵੱਲੋਂ ਗੈਂਗ ਬਣਾ ਕੇ ਪੰਜਾਬ ਦੇ ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਇਸ ਤੋਂ ਬਾਅਦ ਮੋਗਾ ਪੁਲਿਸ ਨੇ ਮਈ 2021 ਵਿੱਚ ਪੁਲਿਸ ਥਾਣਾ ਮਹਿਣਾ ਵਿੱਚ ਮਾਮਲਾ ਦਰਜ ਕੀਤਾ ਸੀ। ਐਨਆਈਏ ਨੇ ਦੁਬਾਰਾ ਜੂਨ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।


ਐਨਆਈਏ ਨੇ ਜਾਂਚ ਵਿੱਚ ਪਤਾ ਲਾਇਆ ਹੈ ਕਿ ਕੈਨੇਡਾ ਵਿੱਚ ਰਹਿ ਰਿਹਾ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਹੈ। ਹਰਦੀਪ ਸਿੰਘ ਨਿੱਜਰ ਸਾਜਿਸ਼ ਤਹਿਤ ਆਪਣੇ ਸਾਥੀ ਅਰਸ਼ਦੀਪ ਸਿੰਘ ਨਾਲ ਮਿਲ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕਿਡਨੈਪਿੰਗ ਤੇ ਕਤਲ ਦੀਆਂ ਵਾਰਦਤਾਂ ਕਰਵਾਉਂਦਾ ਸੀ।


ਇਹ ਵੀ ਪੜ੍ਹੋ: ਯੂਥ ਕਾਂਗਰਸ ਦੇ ਤਿੰਨ ਮੈਂਬਰਾਂ 'ਤੇ ਤਾਬੜਤੋੜ ਫਾਇਰਿੰਗ, ਪਾਰਟੀ ਦੇ ਬੁਲਾਰੇ ਤੇ ਵਰਕਰ ਦੀ ਮੌਤ, ਇੱਕ ਗੰਭੀਰ ਜ਼ਖਮੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904