ਚੰਡੀਗੜ੍ਹ: ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਏ ਗਏ ਨਾਈਟ ਕਰਫਿਊ ਤੋਂ ਅੱਜ ਰਾਹਤ ਮਿਲ ਗਈ ਹੈ। ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ ਤੇ ਲੋਕਾਂ ਨੂੰ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਦਿੱਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।


ਦੱਸ ਦੇਈਏ ਕਿ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਇਆ ਗਿਆ ਸੀ। ਇਸ ਤਹਿਤ ਰਾਜ ਵਿੱਚ ਰਾਤ 9.30 ਵਜੇ ਤੱਕ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸਾਂ ਬੰਦ ਕਰਨ ਸਬੰਧੀ ਪਾਬੰਦੀਆਂ ਸੀ ਜੋ 31 ਦਸੰਬਰ ਤੱਕ ਲਾਗੂ ਰਹਿਣ ਮਗਰੋਂ ਅੱਜ ਤੋਂ ਖ਼ਤਮ ਹੋ ਗਈਆਂ ਹਨ।

ਹੁਣ, ਇਹ ਫੈਸਲਾ ਵੀ ਲਿਆ ਗਿਆ ਹੈ ਕਿ ਲੋਕਾਂ ਦੇ ਇਕੱਠ ਤੇ ਲੱਗੀਆਂ ਪਾਬੰਦੀਆਂ 'ਚ ਵੀ 1 ਜਨਵਰੀ ਤੋਂ ਢਿੱਲੀ ਦਿੱਤੀ ਜਾਏ। ਸਾਰੇ ਘਰੇਲੂ ਤੇ ਬਾਹਰੀ ਸਮਾਜਿਕ ਇਕੱਠਾਂ ਵਿੱਚ ਕ੍ਰਮਵਾਰ 200 ਵਿਅਕਤੀਆਂ ਤੇ 500 ਵਿਅਕਤੀਆਂ ਦੀ ਢਿੱਲ ਦਿੱਤੀ ਗਈ ਹੈ।