ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦਾ ਕਾਰਜਕਾਲ ਹਾਲੇ ਵੀ ਸ਼ੁਰੂ ਨਹੀਂ ਹੋਇਆ। ਇਨ੍ਹਾਂ ਰਾਜਨੀਤਕ ਸਲਾਹਕਾਰਾਂ ਨੂੰ ਦਫਤਰ ਉਡੀਕ ਰਹੇ ਹਨ। ਸਤੰਬਰ ਵਿੱਚ ਛੇ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਬਣਾਏ ਗਏ ਸੀ। ਇਨ੍ਹਾਂ ਨੂੰ ਕੈਬਨਿਟ ਰੈਂਕ ਨਾਲ ਨਿਵਾਜਿਆ ਗਿਆ ਸੀ।
ਰਾਜਨੀਤਕ ਸਲਾਹਕਾਰਾਂ ਨੂੰ ਸਕੱਤਰੇਤ ਵਿੱਚ ਦਫ਼ਤਰ ਤਾਂ ਦੇ ਦਿੱਤੇ ਗਏ ਪਰ ਅਜੇ ਤੱਕ ਉਹ ਦਫਤਰ ਸੰਭਾਲਣ ਨਹੀਂ ਪਹੁੰਚੇ। ਖਾਲੀ ਦਫਤਰ ਰਾਜਨੀਤਕ ਸਲਾਹਕਾਰਾਂ ਨੂੰ ਉਡੀਕ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਰਾਜਨੀਤਕ ਸਲਾਹਾਂ ਦੀ ਉਡੀਕ ਹੈ।
ਸਿਆਸੀ ਸਲਾਹਕਾਰਾਂ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਕੁਲਜੀਤ ਸਿੰਘ ਨਾਗਰਾ, ਤਰਸੇਮ ਸਿੰਘ ਡੀਸੀ ਤੇ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਵਿੱਚ 'ਏਬੀਪੀ ਸਾਂਝਾ' ਦੀ ਟੀਮ ਗਈ ਤਾਂ ਉੱਥੇ ਨਾ ਹੀ ਕੋਈ ਸਲਾਹਕਾਰ ਮਿਲਿਆ ਤੇ ਨਾ ਹੀ ਉਨ੍ਹਾਂ ਦਾ ਕੋਈ ਸਟਾਫ।
ਇਨ੍ਹਾਂ ਸਲਾਹਕਾਰਾਂ 'ਤੇ ਵੱਡੀ ਜ਼ਿੰਮੇਵਾਰੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੇੜਿਓਂ ਅਫਸਰਸ਼ਾਹੀ ਦਾ ਘੇਰਾ ਤੋੜਨਗੇ ਤਾਂ ਕਿ ਮੁੱਖ ਮੰਤਰੀ ਤੱਕ ਲੋਕਾਂ ਦੀਆਂ ਸਮੱਸਿਆਵਾਂ ਸਿੱਧੀਆਂ ਪਹੁੰਚ ਸਕਣ ਪਰ ਇਨ੍ਹਾਂ ਸਲਾਹਕਾਰਾਂ ਨੇ ਦਫ਼ਤਰਾਂ ਵਿੱਚ ਬੈਠਣਾ ਹੀ ਸ਼ੁਰੂ ਨਹੀਂ ਕੀਤਾ ਸਲਾਹਾਂ ਦੇਣਾ ਹਾਲੇ ਦੂਰ ਦੀ ਗੱਲ਼ ਹੈ।
ਅੱਜ ਤੱਕ ਦਫਤਰਾਂ 'ਚ ਹੀ ਨਹੀਂ ਬੈਠੇ ਕੈਪਟਨ ਦੇ ਸਲਾਹਕਾਰ
ਏਬੀਪੀ ਸਾਂਝਾ
Updated at:
16 Dec 2019 04:23 PM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦਾ ਕਾਰਜਕਾਲ ਹਾਲੇ ਵੀ ਸ਼ੁਰੂ ਨਹੀਂ ਹੋਇਆ। ਇਨ੍ਹਾਂ ਰਾਜਨੀਤਕ ਸਲਾਹਕਾਰਾਂ ਨੂੰ ਦਫਤਰ ਉਡੀਕ ਰਹੇ ਹਨ। ਸਤੰਬਰ ਵਿੱਚ ਛੇ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਬਣਾਏ ਗਏ ਸੀ। ਇਨ੍ਹਾਂ ਨੂੰ ਕੈਬਨਿਟ ਰੈਂਕ ਨਾਲ ਨਿਵਾਜਿਆ ਗਿਆ ਸੀ।
- - - - - - - - - Advertisement - - - - - - - - -