ਚੰਡੀਗੜ੍ਹ: ਕੱਲ੍ਹ ਯਾਨੀ ਐਤਵਾਰ ਕੋਰੋਨਾਵਾਇਰਸ ਤੇ ਕਾਬੂ ਪਾਉਣ ਲਈ ਲਾਇਆ ਜਾਣਾ ਵਾਲਾ ਵੀਕਐਂਡ ਲੌਕਡਾਊਨ ਨਹੀਂ ਲੱਗੇ।ਕੱਲ੍ਹ ਪੰਜਾਬ ਭਰ 'ਚ ਬੱਸਾਂ ਦੀ ਆਵਾਜਾਈ ਤੇ ਵੀ ਕੋਈ ਰੋਕ ਨਹੀਂ ਹੋਏਗੀ।ਦੱਸ ਦੇਈਏ ਕੇ ਕੋਰੋਨਾਵਾਇਰਸ ਮਹਾਮਾਰੀ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਗਾਇਡ ਲਾਇਨਜ਼ ਦੇ ਵਿਰੁੱਧ ਜਾ ਕੇ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਦਾ ਐਲਾਨ ਕੀਤਾ ਸੀ।
ਪਰ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਪਣੇ #AskCaptain ਪ੍ਰੋਗਰਾਮ 'ਚ ਐਲਾਨ ਕੀਤਾ ਸੀ ਕਿ ਇਸ ਹਫ਼ਤੇ ਐਤਵਾਰ ਵਾਲੇ ਦਿਨ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ।ਕੈਪਟਨ ਨੇ ਐਲਾਨ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਹੈ ਜਿਨ੍ਹਾਂ ਨੇ ਕੱਲ੍ਹ ਹੋਣ ਵਾਲੇ NEET ਦੇ ਐਗਜ਼ਾਮ ਵਿੱਚ ਸ਼ਾਮਲ ਹੋਣਾ ਹੈ।ਕੈਪਟਨ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਣ 'ਚ ਕੋਈ ਪਰੇਸ਼ਾਨੀ ਨਾ ਆਵੇ।
ਬੁੱਧਵਾਰ ਨੂੰ, ਸਰਕਾਰ ਨੇ 30 ਸਤੰਬਰ ਤੱਕ ਸਿਰਫ ਐਤਵਾਰ ਨੂੰ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਸੀ।ਸਰਕਾਰ ਨੇ ਇਹ ਫੈਸਲਾ ਕੀਤਾ ਸੀ ਸ਼ਨੀਵਾਰ ਨੂੰ ਕੋਈ ਲੌਕਡਾਊਨ ਨਹੀਂ ਹੋਏਗਾ।