ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਨਿਸ਼ਾਨੇ ਲਾਉਣ ਦਾ ਕੀ ਫਾਇਦਾ ਜਦੋਂ ਤੁਹਾਡੇ ਰੌਂਦ ਹੀ ਚੱਲੇ ਚੁੱਕੇ ਹੋਣ ਤੇ ਗੋਲ਼ੀ ਚੱਲੇ ਹੀ ਨਾ। ਸਿੱਧੂ ਨੇ ਇਸ ਟਵੀਟ ਰਾਹੀਂ ਅਕਾਲੀ ਦਲ ਦੇ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਘੇਰੇ ਜਾਣ ਦੀ ਯੋਜਨਾ 'ਤੇ ਨਿਸ਼ਾਨਾ ਲਾਇਆ ਹੈ। ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਅੰਮ੍ਰਿਤਸਰ ਦੀ ਦਰਦਨਾਕ ਰੇਲ ਦੁਰਘਟਨਾ ਦਾ ਮੁੱਦਾ ਚੁੱਕਣਾ ਸੀ ਜਿੱਥੇ ਮੰਤਰੀ ਦੀ ਪਤਨੀ ਮੁੱਖ ਮਹਿਮਾਨ ਸੀ ਅਤੇ ਟ੍ਰੇਨ ਹੇਠਾਂ ਆਉਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਪ੍ਰਬੰਧਨ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਦੀ ਖਸਤਾ ਹਾਲਤ ਦਾ ਮੁੱਦਾ ਵੀ ਚੁੱਕਣਾ ਸੀ, ਜੋ ਜ਼ਿਆਦਾਤਰ ਫੰਡਾਂ ਦੀ ਘਾਟ ਕਾਰਨ ਠੱਪ ਪਏ ਹਨ।