ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਕਰਤਾਰਪੁਰ ਲਾਂਘਾ ਖੁੱਲ੍ਹਣ ਸਬੰਧੀ ਇਮਰਾਨ ਖ਼ਾਨ ਤੇ ਨਵਜੋਤ ਸਿੱਧੂ ਦੇ ਹੋਰਡਿੰਗ ਲੱਗੇ ਸੀ। ਇਨ੍ਹਾਂ 'ਚ ਦੋਵਾਂ ਨੂੰ ਕਰਤਾਰਪੁਰ ਕੌਰੀਡੋਰ ਦਾ ਅਸਲ ਹੀਰੋ ਦੱਸਿਆ ਗਿਆ ਸੀ। ਇਸ 'ਤੇ ਸੂਬੇ ਦਾ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਸੀ। ਇਸ ਦੇ ਨਾਲ ਹੀ ਸਿੱਧੂ ਵੀ ਸੁਰਖੀਆਂ 'ਚ ਛਾ ਗਏ ਸੀ। 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਹੋਣਾ ਹੈ। ਇਸ ਲਈ ਪਾਕਿ ਨੇ ਇੱਕ ਵਾਰ ਫੇਰ ਨਵਜੋਤ ਸਿੱਧੂ ਨੂੰ ਸੱਦਾ ਭੇਜਿਆ ਹੋਇਆ ਹੈ।
ਇਸ ਮਸਲੇ 'ਤੇ ਅੰਮ੍ਰਿਸਤਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਾਈਟਾਂ ਨਗਰ ਨਿਗਮ ਵੱਲੋਂ ਪਹਿਲਾਂ ਹੀ ਠੇਕੇ 'ਤੇ ਦਿੱਤੀਆਂ ਹੋਈਆਂ ਹਨ। ਨਗਰ ਨਿਗਮ ਵੱਲੋਂ ਇਨ੍ਹਾਂ ਸਾਈਟਂ ਤੋਂ ਐਡਵਾਂਸ 'ਚ ਹੀ ਪੇਮੈਂਟ ਲੈ ਲਈ ਜਾਂਦੀ ਹੈ। ਨਵਜੋਤ ਸਿੱਧੂ ਤੇ ਇਮਰਾਨ ਖਾਨ ਦੇ ਸ਼ਹਿਰ ਵਿੱਚ ਜਿੰਨੀਆਂ ਵੀ ਸਾਈਟਾਂ 'ਤੇ ਹੋਰਡਿੰਗ ਲੱਗੇ, ਉਨ੍ਹਾਂ ਨੂੰ ਨਗਰ ਨਿਗਮ ਨੇ ਨਹੀਂ ਸਗੋਂ ਉਸ ਪ੍ਰਾਈਵੇਟ ਕੰਪਨੀ ਨੇ ਹਟਾਇਆ ਹੈ।
ਇਸ ਦੇ ਨਾਲ ਹੀ ਹਰਪਾਲ ਸਿੰਘ ਵੇਰਕਾ ਵੱਲੋਂ ਨਗਰ ਨਿਗਮ ਉੱਪਰ ਜੋ ਦੋਸ਼ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਦੇ ਨੇਤਾਵਾਂ ਦੇ ਹੋਰਡਿੰਗ ਸ਼ਹਿਰ 'ਚ ਲੱਗੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਲਈ ਕੋਈ ਅਧਿਕਾਰੀ ਕਾਰਵਾਈ ਨਹੀਂ ਕਰਦਾ ਦੇ ਜਵਾਬ 'ਚ ਮੇਅਰ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਨਾਲ ਕਹਿੰਦੇ ਹਨ ਕਿ ਸ਼ਹਿਰ 'ਚ ਕਿਸੇ ਵੀ ਅਕਾਲੀ ਨੇਤਾ ਦਾ ਨਾਜਾਇਜ਼ ਹੋਰਡਿੰਗ ਜਾਂ ਬੋਰਡ ਨਹੀਂ ਲੱਗਿਆ।
ਮੇਅਰ ਨੇ ਕਿਹਾ ਕਿ ਬਤੌਰ ਹਿੰਦੁਸਤਾਨੀ ਉਹ ਨਿੱਜੀ ਤੌਰ 'ਤੇ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਿਸੇ ਦੁਸ਼ਮਣ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜਿਸ ਦੀ ਫ਼ੌਜ ਸਾਡੇ ਦੇਸ਼ ਦੇ ਜਵਾਨਾਂ ਨੂੰ ਕਤਲ ਕਰਦੀ ਹੈ, ਦੀ ਤਸਵੀਰ ਸਾਡੇ ਦੇਸ਼ 'ਚ ਲੱਗੇ। ਇਸ ਦੇ ਨਾਲ ਹੀ ਮੇਅਰ ਨੇ ਨਵਜੋਤ ਸਿੱਧੂ ਦੇ ਲਾਂਘਾ ਖੁੱਲ੍ਹਵਾਉਣ 'ਚ ਯੋਗਦਾਨ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਉਹ ਸਾਰਿਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਲਾਂਘੇ ਨੂੰ ਖੁੱਲ੍ਹਵਾਉਣ 'ਚ ਯੋਗਦਾਨ ਦਿੱਤਾ।
ਨਵਜੋਤ ਸਿੱਧੂ ਤੇ ਇਮਰਾਨ ਖਾਨ ਦੇ ਹੋਰਡਿੰਗ ਹਟਾਉਣ 'ਚ ਨਗਰ ਨਿਗਮ ਦਾ ਨਹੀਂ ਕੋਈ ਰੋਲ
ਏਬੀਪੀ ਸਾਂਝਾ
Updated at:
07 Nov 2019 04:28 PM (IST)
ਕੁਝ ਦਿਨ ਪਹਿਲਾਂ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਕਰਤਾਰਪੁਰ ਲਾਂਘਾ ਖੁੱਲ੍ਹਣ ਸਬੰਧੀ ਇਮਰਾਨ ਖ਼ਾਨ ਤੇ ਨਵਜੋਤ ਸਿੱਧੂ ਦੇ ਹੋਰਡਿੰਗ ਲੱਗੇ ਸੀ। ਇਸ ਮਸਲੇ 'ਤੇ ਅੰਮ੍ਰਿਸਤਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਾਈਟਾਂ ਨਗਰ ਨਿਗਮ ਵੱਲੋਂ ਪਹਿਲਾਂ ਹੀ ਠੇਕੇ 'ਤੇ ਦਿੱਤੀਆਂ ਹੋਈਆਂ ਹਨ।
- - - - - - - - - Advertisement - - - - - - - - -