Punjab Politics: ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਹੋ ਰਹੀ ਹੈ। ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਲਈ ਜਨਰਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ। 

Continues below advertisement


ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈ.ਏ.ਐਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ ਜਦਕਿ 7 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜ਼ਾਬਤੇ ਸਬੰਧੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ। 


ਜਿਨ੍ਹਾਂ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ, ਉਨ੍ਹਾਂ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੇ. ਮਹੇਸ਼ (2009 ਬੈਚ), ਅੰਮ੍ਰਿਤਸਰ ਲਈ ਸਿਧਾਰਥ ਜੈਨ (2001), ਖਡੂਰ ਸਾਹਿਬ ਲਈ ਅਭੀਮੰਨਿਊ ਕੁਮਾਰ (2011), ਜਲੰਧਰ ਲਈ ਜੇ. ਮੇਘਾਨਾਥ ਰੈੱਡੀ (2013), ਹੁਸ਼ਿਆਰਪੁਰ ਲਈ ਡਾ. ਆਰ ਆਨੰਦਕੁਮਾਰ (2003), ਆਨੰਦਪੁਰ ਸਾਹਿਬ ਲਈ ਡਾ. ਹੀਰਾ ਲਾਲ (2010), ਲੁਧਿਆਣਾ ਲਈ ਦਿਵਿਆ ਮਿੱਤਲ (2013), ਫਤਹਿਗੜ੍ਹ ਸਾਹਿਬ ਲਈ ਰਾਕੇਸ਼ ਸ਼ੰਕਰ (2004), ਫਰੀਦਕੋਟ ਲਈ ਰੂਹੀ ਖਾਨ (2013), ਫਿਰੋਜ਼ਪੁਰ ਲਈ ਕਪਿਲ ਮੀਨਾ (2010), ਬਠਿੰਡਾ ਲਈ ਡਾ. ਐਸ ਪ੍ਰਭਾਕਰ (2009), ਸੰਗਰੂਰ ਲਈ ਸ਼ਨਾਵਸ ਐਸ (2012), ਅਤੇ ਪਟਿਆਲਾ ਲੋਕ ਸਭਾ ਸੀਟ ਲਈ ਓਮ ਪ੍ਰਕਾਸ਼ ਬਕੋਰੀਆ (2006) ਨੂੰ ਨਿਯੁਕਤ ਕੀਤਾ ਗਿਆ ਹੈ। 


ਇਸੇ ਤਰ੍ਹਾਂ ਪੁਲਿਸ ਆਬਜ਼ਰਵਰਾਂ ਵਿਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਲਈ ਕੁਸ਼ਾਲ ਪਾਲ ਸਿੰਘ (2014 ਬੈਚ), ਅੰਮ੍ਰਿਤਸਰ ਤੇ ਖਡੂਰ ਸਾਹਿਬ ਲਈ ਸਵੇਤਾ ਸ੍ਰੀਮਾਲੀ (2010), ਜਲੰਧਰ ਤੇ ਲੁਧਿਆਣਾ ਲਈ ਸਤੀਸ਼ ਕੁਮਾਰ ਗਜਭੀਏ (2002), ਆਨੰਦਪੁਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਲਈ ਸੰਦੀਪ ਗਜਾਨਨ ਦੀਵਾਨ (2010), ਬਠਿੰਡਾ ਤੇ ਫਰੀਦਕੋਟ ਲਈ ਬੀ. ਸ਼ੰਕਰ ਜੈਸਵਾਲ (2001), ਫਿਰੋਜ਼ਪੁਰ ਲਈ ਏ.ਆਰ. ਦਮੋਧਰ (2013) ਅਤੇ ਸੰਗਰੂਰ ਤੇ ਪਟਿਆਲਾ ਲੋਕ ਸਭਾ ਸੀਟਾਂ ਲਈ ਅਮੀਰ ਜਾਵੇਦ (2012) ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਖਰਚਾ ਆਬਜ਼ਰਵਰਾਂ ਦੀ ਨਿਯੁਕਤੀ ਵੀ ਹੋ ਚੁੱਕੀ ਹੈ, ਜੋ ਕਿ ਆਈ.ਆਰ.ਐਸ. ਅਧਿਕਾਰੀ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।