Punjab News : ਪੰਜਾਬ ਸਰਕਾਰ ਦੇ ਮਾਲ ਵਿਭਾਗ ਤੋਂ ਸੇਵਾਮੁਕਤ ਕਾਨੂੰਨਗੋਆਂ ਅਤੇ ਪਟਵਾਰੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਮਾਲ ਵਿਭਾਗ ਵਿੱਚ ਠੇਕੇ ਦੇ ਆਧਾਰ 'ਤੇ 1,766 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਅਸਾਮੀਆਂ ਸੇਵਾਮੁਕਤ ਪਟਵਾਰੀ ਅਤੇ ਕਾਨੂੰਨਗੋ ਤੋਂ ਭਰੀਆਂ ਜਾਣਗੀਆਂ।


ਖਾਸ ਗੱਲ ਇਹ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਵੀ ਸੇਵਾਮੁਕਤ (Retired) ਪਟਵਾਰੀ-ਕਾਨੂੰਗੋ ਦੀ ਅਰਜ਼ੀ ਲਈ ਉਮਰ ਹੱਦ ਵਿੱਚ ਨੌਂ ਸਾਲ ਦੀ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਵਿਭਾਗ ਵਿੱਚ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਠੇਕੇ ’ਤੇ ਨਿਯੁਕਤੀ ਲਈ ਵੱਧ ਤੋਂ ਵੱਧ ਉਮਰ ਹੱਦ 64 ਸਾਲ ਸੀ। ਹੁਣ ਇਸ ਨੂੰ ਵਧਾ ਕੇ 67 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਨਖਾਹ ਵਿੱਚ ਵੀ 10,000 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ।


Punjab Police Recruitment: 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ, ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ, ਇਸ ਦਿਨ ਹੋਏਗੀ ਪ੍ਰੀਖਿਆ


ਯਾਨੀ ਹੁਣ ਠੇਕੇ 'ਤੇ ਤਾਇਨਾਤ ਪਟਵਾਰੀ-ਕਾਨੂੰਨਗੋ ਨੂੰ 25,000 ਦੀ ਬਜਾਏ 35,000 ਰੁਪਏ ਪ੍ਰਤੀ ਮਹੀਨਾ ਮਿਲੇਗਾ ਅਤੇ ਉਹ 67 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਣਗੇ। ਮਾਲ ਤੇ ਮੁੜ ਵਸੇਬਾ ਵਿਭਾਗ ਦੇ ਡਾਇਰੈਕਟਰ ਵੱਲੋਂ ਮੰਗਲਵਾਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੇਵਾਮੁਕਤ ਮੁਲਾਜ਼ਮਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


ਜਾਣਕਾਰੀ ਅਨੁਸਾਰ ਮਾਲ ਵਿਭਾਗ ਦੀ ਇੱਕ ਅਹਿਮ ਮੀਟਿੰਗ ਪਿਛਲੇ ਮਹੀਨੇ 16 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਹੇਠ ਹੋਈ ਸੀ, ਜਿਸ ਵਿੱਚ ਸੇਵਾਮੁਕਤ ਕਾਨੂੰਨਗੋ ਤੇ ਪਟਵਾਰੀਆਂ ਨਾਲ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਸੀ।


ਦੂਜੇ ਪਾਸੇ ਇਸ ਨੋਟੀਫਿਕੇਸ਼ਨ (Notification) ਕਾਰਨ ਵਿਭਾਗ ਵਿੱਚ ਨਵੀਆਂ ਭਰਤੀਆਂ ’ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਝਟਕਾ ਲੱਗਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਨੀਤੀ ਠੇਕੇ ਦੀ ਭਰਤੀ ਨੂੰ ਲੈ ਕੇ ਲਗਾਤਾਰ ਪੈਦਾ ਹੋਣ ਵਾਲੇ ਵਿਵਾਦਾਂ ਤੋਂ ਬਚਣ ਅਤੇ ਪੁਰਾਣੇ ਮੁਲਾਜ਼ਮਾਂ ਦੇ ਤਜ਼ਰਬੇ ਦੀ ਵਰਤੋਂ ਕਰਨ ਦੇ ਮੱਦੇਨਜ਼ਰ ਬਣਾਈ ਹੈ।