Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 304 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਹ ਨਿਯੁਕਤੀ ਵੰਡ ਸਮਾਗਮ ਚੰਡੀਗੜ੍ਹ ਵਿੱਚ ਕਰਵਾਇਆ ਗਿਆ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਨਿਯੁਕਤੀ ਪੱਤਰ ਵੰਡ ਸਮਾਗਮ ‘ਚ ਇੱਕ ਧੀ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਵਾਪਸ ਆਈ ਹੈ ਤੇ ਫੇਰ ਪੰਜਾਬ ਪੁਲਿਸ ਨੌਕਰੀ ਲਈ ਹੈ।

Continues below advertisement


 






ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ 228 ਸਬ-ਇੰਨਸਪੈਕਟਰਾਂ ਦੀ ਟੈਕਨੀਕਲ ਵਿਭਾਗ ‘ਚ ਨਿਯੁਕਤੀ ਹੋਈ ਹੈ। ਪਹਿਲਾਂ ਸੜਕ ‘ਤੇ ਖੜ੍ਹਨ ਵਾਲੀ ਤੇ ਥਾਣੇ ‘ਚ ਮੌਜੂਦ ਪੁਲਿਸ ਨੂੰ ਹੀ ਪੁਲਿਸ ਸਮਝਿਆ ਜਾਂਦਾ ਸੀ ਪਰ ਹੁਣ ਜ਼ਮਾਨਾ ਬਦਲ ਚੁੱਕਿਆ ਹੈ। ਅਸੀਂ ਪੰਜਾਬ ਪੁਲਿਸ ਨੂੰ ਡਿਜੀਟਲ ਕਰਨ ਲਈ ਬਜਟ ਦੀ ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ।