ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹਮਲਾਵਰ ਰਣਨੀਤੀ ਰਾਹੀਂ ਕੈਪਟਨ ਸਰਕਾਰ ਦੇ ਦੋ ਸਾਲ ਦੇ ਲੇਖੇ-ਜੋਖੇ ਤੇ ਵਿਕਾਸ ਨੂੰ ਅਹਿਮ ਮੁੱਦਾ ਬਣਾ ਲਿਆ ਸੀ ਪਰ ਹੁਣ ਆਪਣੀ ਹੀ ਗਲਤੀ ਕਰਕੇ ਸਭ ਕੁਝ ਢਹਿਢੇਰੀ ਹੋ ਗਿਆ ਮਹਿਸੂਸ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ਼ ਦਾ ਚੇਤਾ ਵੀ ਨਹੀਂ ਸੀ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸ਼ਿਕਾਇਤ ਇੰਨੀ ਮਹਿੰਗੀ ਪਏਗੀ।
ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ 'ਤੇ ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਹੋਣ ਮਗਰੋਂ ਇੱਕ ਵਾਰ ਫਿਰ ਬੇਅਦਬੀ ਤੇ ਗੋਲੀ ਕਾਂਡ ਮੁੱਖ ਮੁੱਦਾ ਬਣ ਗਿਆ ਹੈ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਥਕ ਧਿਰਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਖਿਲਾਫ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਚੋਣ ਅਖਾੜੇ ਵਿੱਚ ਭਖੇ ਤਬਾਦਲੇ ਦੇ ਮੁੱਦੇ ਨੇ ਅਕਾਲੀ ਦਲ ਦੀ ਸਿਰਦਰਦੀ ਵਧਾ ਦਿੱਤੀ ਹੈ।
ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਕਾਰਨ ਲੋਕ ਪਹਿਲਾਂ ਹੀ ਅਕਾਲੀ ਦਲ ਤੋਂ ਗੁੱਸੇ ਸੀ ਤੇ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਹੁਣ ਲੋਕਾਂ ’ਚ ਰੋਹ ਵਧ ਗਿਆ ਹੈ। ਅਕਾਲੀ ਦਲ ਨੂੰ ਕਨਸੋਅ ਸੀ ਕਿ ਜਾਂਚ ਅਧਿਕਾਰੀ ਲੋਕ ਸਭਾ ਚੋਣਾਂ ਦੌਰਾਨ ਦਲ ਦੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਸਕਦਾ ਹੈ। ਇਸ ਲਈ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੱਕ ਚੋਣ ਕਮਿਸ਼ਨ ਤੋਂ ਪੁਲਿਸ ਅਧਿਕਾਰੀ ਦਾ ਤਬਾਦਲਾ ਕਰਵਾਉਣਾ ਹੀ ਬਿਹਤਰ ਸਮਝਿਆ ਪਰ ਇਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਪਾਰਟੀ ਨੇ ਗੌਰ ਨਹੀਂ ਕੀਤਾ।
ਹੁਣ ਇੱਕ ਵਾਰ ਫਿਰ ਇਹ ਮਾਮਲਾ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ। ਜੇਕਰ ਚੋਣ ਕਮਿਸ਼ਨ ਪੁਲੀਸ ਅਧਿਕਾਰੀ ਨੂੰ ਬਹਾਲ ਕਰ ਦਿੰਦਾ ਹੈ ਤਾਂ ਅਕਾਲੀ ਦਲ ਲਈ ਇਹ ਸਥਿਤੀ ਨਮੋਸ਼ੀਜਨਕ ਹੋਵੇਗੀ ਤੇ ਜੇਕਰ ਅਧਿਕਾਰੀ ਦਾ ਤਬਾਦਲਾ ਰੱਦ ਨਹੀਂ ਹੁੰਦਾ ਤਾਂ ਅਕਾਲੀ ਦਲ ਨੂੰ ਆਗਾਮੀ ਦਿਨਾਂ ਵਿੱਚ ਵੱਡੇ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਪਣੇ ਹੀ ਦਾਅ 'ਚ ਉਲਝਿਆ ਅਕਾਲੀ ਦਲ, ਬੇਅਦਬੀ ਤੇ ਗੋਲੀ ਕਾਂਡ ਬਣਿਆ ਵੱਡਾ ਮੁੱਦਾ
ਏਬੀਪੀ ਸਾਂਝਾ
Updated at:
12 Apr 2019 01:41 PM (IST)
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹਮਲਾਵਰ ਰਣਨੀਤੀ ਰਾਹੀਂ ਕੈਪਟਨ ਸਰਕਾਰ ਦੇ ਦੋ ਸਾਲ ਦੇ ਲੇਖੇ-ਜੋਖੇ ਤੇ ਵਿਕਾਸ ਨੂੰ ਅਹਿਮ ਮੁੱਦਾ ਬਣਾ ਲਿਆ ਸੀ ਪਰ ਹੁਣ ਆਪਣੀ ਹੀ ਗਲਤੀ ਕਰਕੇ ਸਭ ਕੁਝ ਢਹਿਢੇਰੀ ਹੋ ਗਿਆ ਮਹਿਸੂਸ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ਼ ਦਾ ਚੇਤਾ ਵੀ ਨਹੀਂ ਸੀ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸ਼ਿਕਾਇਤ ਇੰਨੀ ਮਹਿੰਗੀ ਪਏਗੀ।
- - - - - - - - - Advertisement - - - - - - - - -