Punjab News: ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (PMU) ਨੇ ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰ ਕਰ ਲਈ ਲਈ ਹੈ। PMU ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਰਾਤ ਭਰ ਰੁਕਣ ਦੀ ਇਜਾਜ਼ਤ ਦੇਣ ਜਾਂ ਉਨ੍ਹਾਂ ਦੇ ਰੁਕਣ ਦੀ ਸੀਮਾਂ ਵਿੱਚ ਸੋਧ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇੱਕ ਵੇਲੇ ਦੀ ਅਰਦਾਸ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਬਾਰੇ ਵਿਚਾਰ
ਇਸ ਪ੍ਰਸਤਾਵ ਦੇ ਅਨੁਸਾਰ, ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਦੀ ਅਰਦਾਸ ਜਾਂ ਫਿਰ ਦੋਵਾਂ ਵਿੱਚੋਂ ਇੱਕ ਵੇਲੇ ਦੀ ਅਰਦਾਸ ਵੇਲੇ ਸ਼ਰਧਾਲੂਆਂ ਦੇ ਉੱਥੇ ਰਹਿਣ ਦੀ ਵਿਵਸਥਾ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
PMU ਦੇ ਮੁੱਖ ਅਧਿਕਾਰੀ, ਮੁਹੰਮਦ ਅਬੂ ਬਕਰ ਆਫਤਾਬ ਕੁਰੇਸ਼ੀ ਦੇ ਅਨੁਸਾਰ, ਜ਼ਿਆਦਾਤਰ ਸ਼ਰਧਾਲੂਆਂ ਨੇ ਇਸ ਵਿਚਾਰ 'ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਹੁਣ ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਆਉਣ ਵਾਲੇ ਭਾਰਤੀ ਸ਼ਰਧਾਲੂ ਸਮੇ ਦੀ ਪਾਬੰਧੀ ਕਾਰਨ ਸਵੇਰ ਜਾਂ ਸ਼ਾਮ ਦੀ ਅਰਦਾਸ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ।
ਪਾਕਿਸਤਾਨ ਸਰਕਾਰ ਨੂੰ ਭੇਜਿਆ ਗਿਆ ਹੈ ਪ੍ਰਸਵਾਤ
PMU ਵੱਲੋਂ ਰਸਮੀ ਤੌਰ ਉੱਤੇ ਪਾਕਿਸਤਾਨ ਸਰਕਾਰ ਨੂੰ ਇਸ ਦਾ ਪ੍ਰਸਤਾਵ ਭੇਜ ਦਿੱਤਾ ਹੈ ਜਿਸ ਵਿੱਚ ਭਾਰਤੀ ਸ਼ਰਧਾਲੂਆਂ ਲਈ ਰਾਤ ਰੁਕਣ ਦੀ ਇਜਾਜ਼ਤ ਜਾਂ ਜ਼ਿਆਦਾ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਸਵੇਰ-ਸ਼ਾਮ ਜਾਂ ਫਿਰ ਇੱਕ ਵੇਲੇ ਦੀ ਅਰਦਾਸ ਵਿੱਚ ਸ਼ਰਧਾਲੂ ਸ਼ਾਮਲ ਹੋ ਸਕਣਗੇ। ਜੇ ਮੌਜੂਦਾ ਵੇਲੇ ਦੀ ਗੱਲ ਕੀਤੀ ਜਾਵੇਗਾ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਦੇ ਜ਼ਰੀਏ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਦਿਨ ਭਰ ਦੀ ਯਾਤਰਾ ਦਾ ਵੇਲੇ ਸਵੇਰੇ 8 ਵਜੇ ਤੋਂ ਸ਼ਾਮਲ ਦੇ 4 ਵਜੇ ਤੱਕ ਹੈ।
9 ਨਵੰਬਰ ਨੂੰ ਕਰਤਾਰਪੁਰ ਲਾਂਘੇ ਨੂੰ ਹੋ ਜਾਣਗੇ 4 ਸਾਲ ਪੂਰੇ
ਦੱਸ ਦਈਏ ਕਿ 9 ਨਵੰਬਰ ਨੂੰ ਇਸ ਲਾਂਘੇ ਦੇ ਉਦਘਾਟਨ ਨੂੰ 4 ਸਾਲ ਪੂਰੇ ਹੋ ਜਾਣਗੇ। ਜ਼ਿਕਰ ਕਰ ਦਈਏ ਕਿ ਇਹ ਦੋਵਾਂ ਦਾ ਮੁੱਦਾ ਹੈ ਜੇ ਦੋਵੇਂ ਦੇਸ਼ ਇਸ ਉੱਤੇ ਸਹਿਮਤ ਹੋ ਜਾਂਦੇ ਹਨ ਤਾਂ ਉਹ ਫਿਰ ਭਾਰਤੀ ਸ਼ਰਧਾਲੂ ਉੱਥੇ ਜਾ ਕੇ ਰਾਤ ਰੁਕ ਸਕਦੇ ਹਨ।