Patiala news: ਸੂਬੇ ਅੰਦਰ ਆਪਣੇ ਹੱਕੀ ਮੰਗਾਂ ਨੂੰ ਲੈ ਲਗਾਤਾਰ ਧਰਨਾ-ਪ੍ਰਦਰਸ਼ਨ ਜਾਰੀ ਹਨ। ਉੱਥੇ ਹੀ ਨਾਭਾ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜ਼ਿਲ੍ਹਾ ਪਟਿਆਲਾ ਪੰਜਾਬ ਵੱਲੋਂ ਹੋਰ ਅਧਿਆਪਕ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਦਾ ਪੁੱਤਲਾ ਫੁੱਕਿਆ। ਇਸ ਦੇ ਨਾਲ ਹੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।


ਉੱਥੇ ਹੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੱਕੀ ਮੰਗ ਅਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦੁਆਰਾ ਪਿਛਲੇ ਸਮੇਂ ਤੋਂ ਬੇਤੁਕੀ ਬਿਆਨਬਾਜ਼ੀ ਕਰਦੇ ਹੋਏ ਤਰਾਂ-ਤਰਾਂ ਦੇ ਕੁਤਰਕ ਪੇਸ਼ ਕੀਤੇ ਜਾ ਰਹੇ ਹਨ।


ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਯੋਗ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਿਰੁੱਧ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਆੜ ਹੇਠ ਕੇਂਦਰ ਦੁਆਰਾ ਸੂਬਿਆਂ ਵੱਲੋਂ ਕੀਤੀ ਗਈ ਮੰਗ ਅਧੀਨ ਕੇਂਦਰੀ ਏਜੰਸੀ ਪੀ.ਐਫ., ਆਰ.ਡੀ.ਏ. ਕੋਲ ਪਿਆ ਹੋਇਆ ਹੈ। NPS ਮੁਲਾਜ਼ਮਾਂ ਦਾ ਕਈ ਲੱਖ ਕਰੋਡ਼ ਰੁਪਿਆ ਵਾਪਿਸ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।


ਇਹ ਪੁਰਾਣੀ ਪੈਨਸ਼ਨ ਸਕੀਮ ਨੂੰ ਵਿਕਾਸ ਲਈ ਰੁਕਾਵਟ ਅਤੇ ਅਰਥ-ਵਿਵਸਥਾ ਸਮੇਤ ਅਗਲੀਆਂ ਪੀੜੀਆਂ ਲਈ ਬੋਝ ਦੱਸ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਸਮੂਹ ਸਾਂਸਦ ਤੇ ਵਿਧਾਨ ਸਭਾਵਾਂ ਦੇ ਵਿਧਾਇਕ ਖੁਦ ਪੁਰਾਣੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਜਿਸ ਤੋਂ ਇਹਨਾਂ ਮੰਤਰੀਆਂ ਅਤੇ ਨੀਤੀਕਾਰਾਂ ਦੇ ਦੋਹਰੇ ਕਿਰਦਾਰ ਦਾ ਸਪਸ਼ਟ ਪ੍ਰਗਟਾਵਾ ਹੁੰਦਾ ਹੈ।


ਇਹ ਵੀ ਪੜ੍ਹੋ: Amritsar News: ਗੁਰੂ ਨਗਰੀ 'ਚ ਹੁੱਕਾ ਬਾਰ ! ਪੁਲਿਸ ਵੱਲੋਂ ਬਾਬਾ ਬਾਰ ਕੌਡ ਰੈਸਟੋਰੈਂਟ 'ਤੇ ਰੇਡ


ਉੱਥੇ ਹੀ ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਗੁਜਰਾਤ ਦੀਆਂ ਵੋਟਾਂ ਲੈਣ ਲਈ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਾਰੀ ਕੀਤਾ ਨੋਟੀਫਿਕੇਸ਼ਨ, ਹੁਣ ਨਵੀਆਂ ਭਰਤੀਆ ਉੱਤੇ ਵੀ ਨਵੀ ਪੈਨਸ਼ਨ ਵਾਲੀਆਂ ਸ਼ਰਤਾਂ ਲਾਗੂ ਕੀਤੇ ਜਾਣ ਨਾਲ਼ ਸਿਆਸੀ ਜੁਮਲਾ ਸਾਬਤ ਹੋ ਚੁੱਕਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।