Punjab News : ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਆਰੰਭ ਕੀਤੀ ਗਈ ਭਾਰਤ ਜੋੜੋ ਯਾਤਰਾ ਵਿਚ ਐੱਨਐੱਸਯੂਆਈ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਿਤਿਕ ਅਰੋੜਾ ਨੇ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਜ਼ੋਰਦਾਰ ਹਾਜ਼ਰੀ ਲਗਵਾਈ। ਜਦਕਿ ਰਾਹੁਲ ਗਾਂਧੀ ਨਾਲ ਪਲ ਸਾਂਝੇ ਕਰਦਿਆਂ ਯੂਥ ਵਿੰਗ ਦੀਆਂ ਸਰਗਰਮੀਆਂ ਵੀ ਦੱਸੀਆਂ। ਰਿਤਿਕ ਅਰੋੜਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਲਈ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਉਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਵਰਕਰ ਦੇ ਨੇੜੇ ਹੋ ਕੇ ਉਸਦੀ ਹੌਂਸਲਾ ਅਫਜ਼ਾਈ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਹ ਵੀ ਪੜ੍ਹੋ : ਅਸਮਾਨ 'ਚ ਟਕਰਾਏ ਦੋਵੇਂ ਲੜਾਕੂ ਜਹਾਜ਼ , ਇੱਕ ਮੱਧ ਪ੍ਰਦੇਸ਼ ਅਤੇ ਦੂਜਾ ਰਾਜਸਥਾਨ 'ਚ ਡਿੱਗਿਆ, 1 ਪਾਇਲਟ ਸ਼ਹੀਦ
ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਇਹ ਯਾਤਰਾ ਦੇਸ਼ ਭਰ ਵਿਚ ਇਤਿਹਾਸ ਸਿਰਜ ਰਹੀ ਹੈ। ਉਨਾਂ ਕਿਹਾ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੀ ਇਸ ਯਾਤਰਾ ਦਾ ਪੰਜਾਬ ਵਿੱਚ ਕਾਂਗਰਸੀ ਆਗੂਆਂ ਦੇ ਨਾਲ-ਨਾਲ ਐੱਨਐੱਸਯੂਆਈ ਵੱਲੋਂ ਜਿਸ ਤਰ੍ਹਾਂ ਸਵਾਗਤ ਕੀਤਾ ਗਿਆ ਹੈ ,ਉਹ ਆਪਣੇ ਆਪ 'ਚ ਮਿਸਾਲ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਹੀ ਗੌਰਵ ਤੋਸ਼ਿਰ ਨੈਸ਼ਨਲ ਸੈਕਟਰੀ ਤੇ ਪੰਜਾਬ ਇੰਚਾਰਜ ਐਨਐਸਯੂਆਈ ਨੇ ਕਿਹਾ ਕੇਂਦਰ ਦੀਆਂ ਭਰਾ ਲੜਾਊ ਨੀਤੀਆਂ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਬਣਾਉਣ ਵਾਲੀ ਇਸ ਯਾਤਰਾ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੁੱਲ੍ਹ ਰਹੀ ਹੈ। ਪੰਜਾਬ 'ਚ ਹਰ ਜਗ੍ਹਾ ਤੇ 'ਭਾਰਤ ਜੋੜੋ ਯਾਤਰਾ' ਦਾ ਦਮਦਾਰ ਸਵਾਗਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਹਿਲਾ ਭਿਖਾਰੀ ਕੋਲੋਂ ਮਿਲੇ ਕਰੋੜਾਂ ਰੁਪਏ ਤੇ ਲਗਜ਼ਰੀ ਕਾਰ, ਦੇਖ ਕੇ ਪੁਲਿਸ ਦੇ ਉੱਡੇ ਹੋਸ਼