ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ। ਬੇਸ਼ੱਕ ਕੋਰੋਨਾ ਕੇਸਾਂ ਦੀ ਗਿਣਤੀ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਪਰ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਹੁਣ ਡਰਾ ਰਹੇ ਹਨ। ਕੋਰੋਨਾ ਨਾਲ ਮੌਤਾਂ ਦੇ ਅੰਕੜਿਆਂ ਦੇ ਮਾਮਲਿਆਂ 'ਚ ਪੰਜਾਬ ਦੇ ਹਾਲਾਤ ਭਿਆਨਕ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿਚ ਕੋਰੋਨਾ ਦੀ ਲਾਗ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ।


ਦੱਸ ਦਈਏ ਕਿ ਤਾਜ਼ਾਂ ਅੰਕੜਿਆਂ 'ਚ ਸਾਹਮਣੇ ਆਇਆ ਹੈ ਕਿ ਕੋਰੋਨਾ ਤੋਂ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਮਹਾਰਾਸ਼ਟਰ ਨੂੰ ਪਛਾੜ ਗਿਆ ਹੈ ਅਤੇ ਦੇਸ਼ ਵਿਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਮੌਤ ਦਰ 2.7 ਪ੍ਰਤੀਸ਼ਤ ਤੇ ਮਹਾਰਾਸ਼ਟਰ ਵਿਚ 2.0 ਪ੍ਰਤੀਸ਼ਤ ਦਰਜ ਕੀਤੀ ਗਈ।


ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਨਾਲ ਦੇਸ਼ ਵਿਚ ਮੌਤਾਂ ਦੀ ਦਰ 1.3 ਪ੍ਰਤੀਸ਼ਤ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਰਿਕਵਰੀ ਰੇਟ 97 ਪ੍ਰਤੀਸ਼ਤ ਹੋਣ ਦੇ ਕਾਰਨ ਸੂਬੇ ਵਿੱਚ ਹੁਣ ਤੱਕ 5.7 ਲੱਖ ਲੋਕਾਂ ਨੇ ਮਹਾਂਮਾਰੀ ਨੂੰ ਹਰਾ ਦਿੱਤਾ ਹੈ।


ਇਸ ਦੇ ਨਾਲ ਹੀ ਹੁਣ ਤੱਕ ਪੰਜਾਬ ਵਿਚ ਇਕ ਕਰੋੜ ਤੋਂ ਵੱਧ ਨਮੂਨੇ ਲਏ ਗਏ ਹਨ, ਜਿਨ੍ਹਾਂ ਚੋਂ 5 ਲੱਖ 97 ਹਜ਼ਾਰ ਪੌਜ਼ੇਟਿਵ ਕੇਸ ਪਾਏ ਗਏ ਹਨ। ਸੰਕਰਮਿਤ 16177 ਦੀ ਮੌਤ ਹੋ ਗਈ ਹੈ। ਇਸ ਸਮੇਂ 1600 ਤੋਂ ਵੱਧ ਐਕਟਿਵ ਮਰੀਜ਼ ਹਨ। ਤਿੰਨ ਮਹੀਨੇ ਪਹਿਲਾਂ ਸੂਬੇ ਵਿੱਚ ਲਾਗ ਦੀ ਦਰ 13 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ, ਜੋ ਹੁਣ ਘੱਟ ਕੇ 0.36 ਪ੍ਰਤੀਸ਼ਤ ਹੋ ਗਈ ਹੈ।


115 ਨਵੇਂ ਕੇਸ, 5 ਮੌਤਾਂ


ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 115 ਨਵੇਂ ਕੋਰੋਨਾ ਵਿੱਚ ਲਾਗ ਪਾਇਆ ਗਿਆ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ 7663094 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਇਨ੍ਹਾਂ ਚੋਂ 6216504 ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 1446590 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਮੰਗਲਵਾਰ ਨੂੰ 36628 ਲੋਕਾਂ ਨੇ ਟੀਕਾ ਲਗਾਇਆ।


ਇਹ ਵੀ ਪੜ੍ਹੋ: Farmer Protest Outside Parliament: ਹੁਣ ਕਿਸਾਨ ਅੰਦੋਲਨ ਪਹੁੰਚੇਗਾ ਸੰਸਦ ਭਵਨ, ਟਰੈਕਟਰ ਨਹੀਂ ਸਗੋਂ ਬੱਸਾਂ ਰਾਹੀਂ ਹੋਏਗੀ ਚੜ੍ਹਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904