ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਫਸਰਸ਼ਾਹੀ ਔਖੀ ਨਜ਼ਰ ਆ ਰਹੀ ਹੈ। ਇਸ ਦਾ ਮੁੱ ਕਾਰਨ ਮੰਤਰੀਆਂ ਤੇ ਵਿਧਾਇਕਾਂ ਦੇ ਛਾਪੇ ਹਨ। ਹੁਣ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਦੇ ਛਾਪੇ ਤੋਂ ਖਫਾ ਮਾਲ ਅਫ਼ਸਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਮੰਤਰੀਆਂ ਨੂੰ ਕਾਬੂ ਰੱਖਣ ਲਈ ਅਲਟੀਮੇਟਮ ਦਿੱਤਾ ਗਿਆ ਹੈ। ਅਫਸਰਾਂ ਨੇ ਅਜਿਹਾ ਨਾ ਕਰਨ 'ਤੇ ਬਾਈਕਾਟ ਤੱਕ ਦੀ ਚੇਤਾਵਨੀ ਦਿੱਤੀ ਜਾਵੇਗੀ। ਦੱਸ ਦਈਏ ਕਿ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਕੁਝ ਦਿਨ ਪਹਿਲਾਂ ਮੋਗਾ ਵਿਖੇ ਤਹਿਸੀਲ, ਫਰਦ ਕੇਂਦਰ ਤੇ ਸੇਵਾ ਕੇਂਦਰ ਦੀ ਚੈਕਿੰਗ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਇੱਕ ਸ਼ਿਕਾਇਤ ਦੇ ਮਾਮਲੇ ਵਿੱਚ ਸਬ ਰਜਿਸਟਰਾਰ (ਤਹਿਸੀਲਦਾਰ) ਨੂੰ ਸਵਾਲ- ਜਵਾਬ ਕੀਤੇ। ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਉਸ ਸਮੇਂ ਸ਼ਿਕਾਇਤਕਰਤਾ ਤੇ ਮੀਡੀਆ ਉੱਥੇ ਮੌਜੂਦ ਸੀ। ਇਸ ਮਾਮਲੇ ਦੀ ਜਾਂਚ ਏਡੀਸੀ ਕੋਲ ਵੀ ਚੱਲ ਰਹੀ ਹੈ। ਅਜਿਹੇ 'ਚ ਇਸ ਤਰ੍ਹਾਂ ਜਨਤਕ ਤੌਰ 'ਤੇ ਸਵਾਲ ਪੁੱਛਣਾ ਗੈਰ-ਕਾਨੂੰਨੀ ਤੇ ਨਿੰਦਣਯੋਗ ਹੈ। ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹੀ ਘਟਨਾ ਅਧਿਕਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ।
ਅਫਸਰਾਂ ਨੇ CM ਭਗਵੰਤ ਮਾਨ ਨੂੰ ਦਿੱਤਾ ਅਲਟੀਮੇਟਮ, ਮੰਤਰੀਆਂ ਨੂੰ ਕਾਬੂ 'ਚ ਰੱਖੋ, ਨਹੀਂ ਤਾਂ....
ਏਬੀਪੀ ਸਾਂਝਾ | shankerd | 22 Apr 2022 11:14 AM (IST)
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਫਸਰਸ਼ਾਹੀ ਔਖੀ ਨਜ਼ਰ ਆ ਰਹੀ ਹੈ। ਇਸ ਦਾ ਮੁੱ ਕਾਰਨ ਮੰਤਰੀਆਂ ਤੇ ਵਿਧਾਇਕਾਂ ਦੇ ਛਾਪੇ ਹਨ। ਹੁਣ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਦੇ ਛਾਪੇ ਤੋਂ ਖਫਾ ਮਾਲ ਅਫ਼ਸਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।
CM Bhagwant Mann
Published at: 22 Apr 2022 11:11 AM (IST)