Malout News : ਇੱਕ ਬਜ਼ੁਰਗ ਵਿਧਵਾ ਔਰਤ ਆਪਣੇ ਇਕਲੌਤੇ ਪੁੱਤਰ ਦੀ ਹੱਥਾਂ ਵਿਚ ਤਸਵੀਰ ਲੈ ਕੇ ਕਰੀਬ 8 ਅੱਠ ਮਹੀਨੇ ਪਹਿਲਾਂ ਲਾਪਤਾ ਹੋਏ ਬੇਟੇ ਦੀ ਉਡੀਕ ਵਿਚ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਮੇਰਾ ਪੁੱਤਰ ਮੇਰੇ ਘਰ ਦਾ ਬੂਹਾ ਖੜਕਾਵੇਗਾ। ਮਲੋਟ ਦੇ ਸਰਾਭਾ ਨਗਰ ਦੀ ਰਹਿਣ ਵਾਲੀ ਇਸ ਬਜ਼ੁਰਗ ਔਰਤ ਕਿਰਨਾਂ ਦੇਵੀ ਨੇ ਆਪਣਾ ਦੁੱਖ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਅਤੇ ਉਸ ਦੇ ਤਿੰਨ ਬੇਟੀਆਂ ਅਤੇ ਇਕਲੌਤਾ ਪੁੱਤਰ ਸੀ ਜੋ ਕਿ ਇਕ ਕਰਾਏ ਦੇ ਮਕਾਨ ਵਿਚ ਰਹਿ ਕੇ ਮਜ਼ਦੂਰੀ ਕਰਕੇ ਕੇ ਗੁਜ਼ਾਰਾ ਕਰਦੇ ਸੀ।
ਇਹ ਵੀ ਪੜ੍ਹੋ : ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ, ਸਿਰਾਂ 'ਤੇ ਰੱਖਿਆ ਇਨਾਮ
ਅੱਜ ਤੋਂ ਕਰੀਬ ਅੱਠ ਮਹੀਨੇ ਪਹਿਲਾਂ 24 ਜੁਲਾਈ ਨੂੰ ਉਸ ਦਾ 22 ਸਾਲ ਦਾ ਪੁੱਤਰ ਦੀਪਕ ਕੁਮਾਰ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਅਸੀਂ ਆਪਣੀਆਂ ਰਿਸ਼ਤੇਦਾਰੀਆਂ ਵਿਚੋਂ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ। ਹੁਣ ਬਿਰਦ ਅਵਸਥਾ ਵਿਚ ਮੈਂ ਅਤੇ ਮੇਰੀ ਬੇਟੀ ਇੱਕ ਕਿਰਾਏ ਦੇ ਮਕਾਨ ਵਿਚ ਰਹਿ ਕੇ ਆਪਣੇ ਬੇਟੇ ਦੀ ਉਡੀਕ ਕਰ ਰਹੀਆਂ ਹਾਂ। ਮੇਰੇ ਵੱਲੋਂ ਥਾਣਾ ਸਿਟੀ ਮਲੋਟ ਪੁਲਿਸ ਕੋਲ ਫਰਿਆਦ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਵੀ ਬੱਚੇ ਦੀ ਭਾਲ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਮੀਡੀਆ ਰਾਹੀਂ ਬੇਨਤੀ ਕਰਦੀ ਹਾਂ ਕਿ ਮੇਰਾ ਬੇਟਾ ਕਿਤੇ ਵੀ ਹੋਵੇ ਜਾਂ ਕਿਸੇ ਨੂੰ ਕੋਈ ਪਤਾ ਲੱਗੇ ਤਾਂ ਮੇਰੀ ਮਦਦ ਕੀਤੀ ਜਾਵੇ। ਬਜ਼ੁਰਗ ਵਿਧਵਾ ਔਰਤ ਆਪਣੇ ਇਕਲੌਤੇ ਪੁੱਤਰ ਦੀ ਹੱਥਾਂ ਵਿਚ ਤਸਵੀਰ ਲੈ ਕੇ ਕਰੀਬ 8 ਅੱਠ ਮਹੀਨੇ ਪਹਿਲਾਂ ਲਾਪਤਾ ਹੋਏ ਬੇਟੇ ਦੀ ਉਡੀਕ ਵਿਚ ਇੰਤਜ਼ਾਰ ਕਰ ਰਹੀ ਹੈ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।