ਮਹਿਲਾ ਓਲੰਪਿਕ ਸ਼ੂਟਰ ਦੀ ਸਿੱਧੂ ਮੂਸੇਵਾਲਾ ਨੂੰ ਨਸੀਹਤ

ਏਬੀਪੀ ਸਾਂਝਾ   |  18 Jul 2020 08:49 PM (IST)

ਬਠਿੰਡਾ ਤੋਂ ਮਹਿਲਾ ਓਲੰਪਿਕ ਸ਼ੂਟਰ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਉਂਟ ਉੱਤੇ ਸਿੱਧੂ ਮੂਸੇਵਾਲੇ ਨੂੰ ਨਸੀਹਤ ਦਿੱਤੀ ਗਈ ਹੈ।

ਮਹਿਲਾ ਓਲੰਪਿਕ ਸ਼ੂਟਰ ਦੀ ਸਿੱਧੂ ਮੂਸੇਵਾਲਾ ਨੂੰ ਨਸੀਹਤ
ਬਠਿੰਡਾ : ਬਠਿੰਡਾ ਤੋਂ ਮਹਿਲਾ ਓਲੰਪਿਕ ਸ਼ੂਟਰ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਉਂਟ ਉੱਤੇ ਸਿੱਧੂ ਮੂਸੇਵਾਲੇ ਨੂੰ ਨਸੀਹਤ ਦਿੱਤੀ ਗਈ ਹੈ।ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਬੀਤੇ ਦਿਨ ਸਿੱਧੂ ਮੱਸੇਵਾਲੇ ਵੱਲੋਂ ਜੋ ਗੀਤ ਪੇਸ਼ ਕੀਤਾ ਗਿਆ ਹੈ ਉਸ ਵਿੱਚ ਉਹ ਆਪਣੇ ਆਪ ਨੂੰ ਸੰਜੇ ਦੱਤ ਨਾਲ ਜੋੜ ਰਿਹਾ ਹੈ।ਉਹ ਆਪਣੇ ਉਪਰ ਕੇਸ ਨੂੰ ਬਹੁਤ ਮਾਣ ਵਾਲੀ ਗੱਲ ਸਮਝ ਰਿਹਾ ਹੈ।ਉਸਨੇ ਕਿਹਾ ਕਿ ਸਿੱਧੂ ਗੀਤ 'ਚ ਕਹਿ ਰਿਹਾ ਹੈ ਕਿ ਜਿਨ੍ਹਾਂ ਉੱਤੇ ਕੇਸ ਹੁੰਦਾ ਹੈ ਉਹੀ ਮਰਦ ਹੁੰਦਾ ਹੈ ਬਾਕੀ ਤਾਂ ਐਵੇਂ ਹੈ.... ਅਵਨੀਤ ਨੇ ਕਿਹਾ,
ਮੈਨੂੰ ਉਸ ਗਾਣੇ ਦੇ ਬੋਲ ਚੰਗੇ ਨਹੀਂ ਲੱਗੇ ਕਿਉਂਕਿ ਪੰਜਾਬ ਵਿੱਚ ਸਿਰਫ ਹਥਿਆਰ ਹੀ ਨਹੀਂ ਹਨ।ਪੰਜਾਬ ਦਾ ਬਹੁਤ ਅਮੀਰ ਵਿਰਸਾ ਹੈ।ਇਸ ਵਿਰਸੇ ਨੂੰ ਪਰਮੋਟ ਕਰ ਸਕਦੇ ਹਾਂ।ਪੰਜਾਬ ਕੋਲ ਬਹੁਤ ਸਾਰੇ ਅਜਿਹੇ ਹੀਰੋ ਹਨ ਜਿਵੇਂ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਉਨ੍ਹਾਂ ਬਾਰੇ ਵੀ ਜ਼ਿਕਰ ਕੀਤਾ ਜਾ ਸਕਦਾ ਹੈ। -
ਅਵਨੀਤ ਦਾ ਕਹਿਣਾ ਹੈ ਕਿ ਵਿੱਚ ਸਿਰਫ ਗਾਇਕਾਂ ਦਾ ਹੀ ਕਸੂਰ ਨਹੀਂ ਹੈ।ਸੁਸਾਇਟੀ ਦਾ ਵੀ ਬਰਾਬਰ ਕਸੂਰ ਹੈ ਅਤੇ ਮਿਊਜ਼ਿਕ ਇੰਡਸਟਰੀ ਦਾ ਵੀ।ਹਾਲੇ ਤੱਕ ਇਸ ਸੰਬਧੀ ਕੋਈ ਬੋਰਡ ਨਹੀਂ ਬਣਿਆ ਜੋ ਇਸ ਚੀਜ਼ ਨੂੰ ਫਿਲਟਰ ਕਰ ਸਕੇ, ਇਸ ਦੀ ਸ਼ਾਂਟੀ ਕਰ ਸਕੇ।ਬਾਰ ਬਾਰ ਹਥਿਆਰਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਉਸ ਨਾਲ ਬਹੁਤ ਸਾਰੇ ਲੋਕ ਜੁੜੇ ਹਨ।ਉਸਨੂੰ ਨੌਜਵਾਨਾਂ ਨੂੰ ਚੰਗੀ ਗੱਲ ਦੱਸ ਕਿ ਸਹੀ ਰਾਹ ਪਾਉਣਾ ਚਾਹੀਦਾ ਹੈ। ਜਿਵੇਂ ਸੈਂਸਰ ਬੋਰਡ ਦੇ ਜ਼ਰੀਏ ਫ਼ਿਲਮਾਂ ਪਾਸ ਹੋਕੇ ਆਉਂਦੀਆਂ ਹਨ।ਉਸੇ ਤਰ੍ਹਾਂ ਕੋਈ ਸੈਂਸਰ ਬੋਰਡ ਜਾਂ ਕਮੇਟੀ ਗੀਤਾਂ ਵਾਸਤੇ ਵੀ ਬਣਨੀ ਚਾਹੀਦੀ ਹੈ ਜੋ ਇਹਨਾਂ ਗੀਤਾਂ ਨੂੰ ਫਿਲਟਰ ਕਰੇ।
© Copyright@2026.ABP Network Private Limited. All rights reserved.