ਗੁਰਪੁਰਬ ‘ਤੇ ਪੰਜਾਬ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ
ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਗੁਰਪੁਰਬ ਵਾਲੇ ਦਿਨ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਨਿਰਮਾਣ ਅਧੀਨ ਸੀ ਅਤੇ ਹੁਣ ਇਸ ਦੇ ਪੂਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਨਵੰਬਰ ਯਾਨੀਕਿ ਗੁਰਪੁਰਬ ਵਾਲੇ ਦਿਨ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਨਿਰਮਾਣ ਅਧੀਨ ਸੀ ਅਤੇ ਹੁਣ ਇਸ ਦੇ ਪੂਰਾ ਹੋਣ ਨਾਲ ਮਾਝਾ ਖੇਤਰ ਲਈ ਇਹ ਇਕ ਜੀਵਨਰੇਖਾ ਸਾਬਤ ਹੋਵੇਗਾ। ਇਸ ਪ੍ਰੋਜੈਕਟ ਨਾਲ ਲੱਖਾਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।
ਬਿਜਲੀ ਉਤਪਾਦਨ ਦੇ ਨਾਲ ਸਿੰਚਾਈ ਤੋਂ ਇਲਾਵਾ ਕਈ ਹੋਰ ਸਹੂਲਤਾਂ ਮਿਲਣਗੀਆਂ
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਡੈਮ ਤੋਂ ਜਿੱਥੇ ਬਿਜਲੀ ਉਤਪਾਦਨ ਹੋਵੇਗਾ, ਉੱਥੇ ਹੀ ਸਿੰਚਾਈ ਦੀਆਂ ਸਹੂਲਤਾਂ ਵਿੱਚ ਵੀ ਵਾਧਾ ਹੋਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਬਣਣਗੇ। ਉਨ੍ਹਾਂ ਨੇ ਕਿਹਾ ਕਿ ਇਸ ਡੈਮ ਦੀ ਕੁੱਲ ਲਾਗਤ 3394.49 ਕਰੋੜ ਰੁਪਏ ਹੈ, ਜਿਸ ਵਿੱਚੋਂ 80 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਅਤੇ 20 ਫ਼ੀਸਦੀ ਕੇਂਦਰ ਸਰਕਾਰ ਦਾ ਹੈ। ਇਸ ਪ੍ਰੋਜੈਕਟ ਲਈ ਲਗਭਗ 3171 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ਵਿੱਚੋਂ 1643.77 ਏਕੜ ਜ਼ਮੀਨ ਪੰਜਾਬ ਦੀ ਹੈ ਤੇ ਬਾਕੀ ਜੰਮੂ-ਕਸ਼ਮੀਰ ਦੀ ਹੈ। ਸਾਡੇ ਬਾਰਾਂ ਹਾਜ਼ਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਤੋਂ ਹੋਏਗਾ।
ਕੀ-ਕੀ ਹੋਏਗਾ ਖਾਸ
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇੱਥੇ 206 ਮੇਗਾਵਾਟ ਸਮਰੱਥਾ ਵਾਲੇ ਦੋ ਪਾਵਰ ਹਾਊਸ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਇਸ ਡੈਮ ਨਾਲ ਜੁੜੀਆਂ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਆਖ਼ਰੀ ਪੜਾਅ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਇੱਕ ਵੱਡੀ ਝੀਲ ਵੀ ਤਿਆਰ ਕੀਤੀ ਗਈ ਹੈ, ਜਿਸਨੂੰ ਪਰਟਨ ਕੇਂਦਰ (ਟੂਰਿਸਟ ਹੱਬ) ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਅਗਲੇ ਸਾਲ ਯਾਨੀਕਿ 2026 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇਹ ਸ਼ੁਰੂ ਹੋ ਜਾਏਗਾ ਤੇ ਬਿੱਜਲੀ ਦਾ ਕੰਮ ਸ਼ੁਰੂ ਹੋ ਜਾਏਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















