Punjab News: ਪੰਜਾਬ ਦੇ ਫਿਰੋਜ਼ਪੁਰ ਵਿੱਚ ਕੋਰੋਨਾ ਦਾ ਦੂਜਾ ਕੇਸ ਮਿਲਿਆ ਹੈ। ਫਿਰੋਜ਼ਪੁਰ ਵਿੱਚ ਕੋਰੋਨਾ ਦਾ ਦੂਜਾ ਕੇਸ ਮਿਲਣ ਨਾਲ ਹੜਕੰਪ ਮੱਚ ਗਿਆ ਹੈ। ਕੋਰੋਨਾ ਨਾਲ ਸੰਕਰਮਿਤ ਵਿਅਕਤੀ ਰਾਜਸਥਾਨ ਦੇ ਹਨੂਮਾਨ ਗੜ੍ਹ ਦਾ ਰਹਿਣ ਵਾਲਾ ਹੈ, ਉਹ ਫਿਰੋਜ਼ਪੁਰ ਦੇ ਰੇਲਵੇ ਵਿਭਾਗ ਵਿੱਚ ਕੰਮ ਕਰਦਾ ਹੈ ਅਤੇ ਸੁਰਿਆ ਇਨਕਲੇਵ ਕਲੌਨੀ ਵਿੱਚ ਰਹਿੰਦਾ ਹੈ।
ਜਾਣਕਾਰੀ ਅਨੁਸਾਰ ਰੇਲਵੇ ਮੁਲਾਜ਼ਮ 25 ਤੋਂ 27 ਮਈ ਤੱਕ ਮੁੱਜ਼ਫਰਨਗਰ ਗਿਆ ਸੀ, ਜਦੋਂ ਉਹ ਵਾਪਸ ਪਰਤਿਆ ਤਾਂ ਉਸ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਹੁਣ ਕੋਰੋਨਾ ਨਾਲ ਸੰਕਰਮਿਤ ਮਰੀਜ਼ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਉਹ ਪਤਨੀ ਦੇ ਨਾਲ ਸਰਕਾਰੀ ਰਿਹਾਇਸ਼ ਵਿੱਚ ਰਹਿੰਦਾ ਹੈ।