ਸੰਗਰੂਰ : ਜ਼ਿਲ੍ਹਾ ਸੰਗਰੂਰ ਥਾਣਾ ਲਹਿਰਾ ਅਧੀਨ ਆਉਂਦੇ ਪਿੰਡ ਰੋੜੇਵਾਲਾ ਵਿਖੇ ਇੱਕ ਵਿਅਕਤੀ ਨੇ ਸ਼ਮਸ਼ਾਨਘਾਟ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਜਿਸ ਦੇ ਮੌਤ ਦਾ ਗ਼ਮ ਨਾ ਸਹਾਰਦਿਆਂ ਉਸ ਦੀ ਦਾਦੀ ਵੀ ਚੱਲ ਵਸੀ।ਅੱਜ ਸ਼ਾਮ ਦੋਵੇਂ ਸਿਵੇ ਇਕੱਠੇ ਬਣਨ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਬਹਾਦਰ ਸਿੰਘ ਦੀ ਮਾਤਾ ਸ਼ਾਹੂਕਾਰ ਦਾ ਵੀ ਪਿਛਲੇ ਸਾਲ ਹੀ ਦੇਹਾਂਤ ਹੋਇਆ ਸੀ।
ਪਿੰਡ ਰੋੜੇਵਾਲਾ ਦੇ ਸਰਪੰਚ ਕੁਲਦੀਪ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ, ਕਿ ਦਲਿਤ ਵਰਗ ਨਾਲ ਸਬੰਧਤ ਬਹਾਦਰ ਸਿੰਘ ਪੁੱਤਰ ਗਿੰਦਰ ਸਿੰਘ ਨੇ ਆਰਥਿਕ ਤੰਗੀ ਦੇ ਚੱਲਦਿਆਂ ਅੱਜ ਸਵੇਰੇ ਸ਼ਮਸ਼ਾਨਘਾਟ ਵਿਖੇ ਜਾ ਕੇ ਦਰੱਖਤ ਨਾਲ ਰੱਸੇ ਨਾਲ ਫਾਹਾ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਮਿ੍ਤਕ ਬਹਾਦਰ ਸਿੰਘ ਦੇ ਲੜਕੇ ਗੁਰਲਾਲ ਸਿੰਘ ਨੇ ਵੀ ਦੱਸਿਆ ਕਿ ਮੇਰੇ ਪਿਤਾ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ।ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਪਿੰਡ ਦੇ ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ,ਪੰਚ ਗੁਰਸੇਵਕ ਸਿੰਘ, ਕਰਮਦੀਪ ਸਿੰਘ, ਡਾ ਨਿਰਭੈ ਸਿੰਘ ਅਤੇ ਰਣਬੀਰ ਸਿੰਘ ਨੇ ਦੱਸਿਆ ਕੀ ਪਰਿਵਾਰ ਸਿਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਸ ਲਈ ਸਰਕਾਰ ਕੋਲੋਂ ਪੀੜਤ ਪਰਿਵਾਰ ਲਈ ਆਰਥਿਕ ਮੱਦਦ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।ਲਹਿਰਾ ਪੁਲਸ ਨੇ ਮ੍ਰਿਤਕ ਦੇ ਪੁੱਤਰ ਗੁਰਲਾਲ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ
Sidhu Moose Wala Postmortem: '19 ਬੁਲੇਟ ਇੰਜਰੀ, ਜ਼ਖਮੀ ਹੋਣ ਤੋਂ 15 ਮਿੰਟਾਂ 'ਚ ਮੌਤ' ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ
Bhagwant Mann meets Kejriwal: ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੌਰਾਨ ਹੀ ਭਗਵੰਤ ਮਾਨ ਪਹੁੰਚੇ ਦਿੱਲੀ, ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ 'ਤੇ ਹੋ ਸਕਦੀ ਚਰਚਾ