ਮੁਹਾਲੀ: ਜ਼ਿਲ੍ਹਾ ਮੁਹਾਲੀ ਕੋਰੋਨਾ ਦੀ ਲੇਪਟ 'ਚ ਹੈ। ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਭਰ ਸਭ ਤੋਂ ਵੱਧ ਕੋਰੋਨਾ ਪੌਜ਼ੇਟਿਵ ਕੇਸ ਮੁਹਾਲੀ ਵਿੱਚ ਹਨ। ਅੱਜ ਇੱਕ ਹੋਰੋ ਮਰੀਜ਼ ਦੇ ਕੋਰੋਨਾ ਨਾਲ ਮਰਨ ਦੀ ਖਬਰ ਸਾਹਮਣੇ ਆਈ ਹੈ। ਮੁਹਾਲੀ 'ਚ ਕੁੱਲ 38 ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿੱਚੋਂ ਪੰਜ ਲੋਕ ਸਿਹਤਯਾਬ ਹੋਏ ਹਨ ਅਤੇ 2 ਲੋਕਾਂ ਦੇ ਮੌਤ ਦੀ ਖਬਰ ਹੈ।

78 ਸਾਲਾ ਮਹਿਲਾ ਜੋ ਖਰੜ ਦੀ ਰਹਿਣ ਵਾਲੀ ਸੀ ਨੂੰ ਬਿਮਾਰੀ ਦੀ ਹਾਲਤ 'ਚ ਖਰੜ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਲਿਆਂਦਾ ਗਿਆ ਸੀ। ਪਰ 7 ਅਪ੍ਰੈਲ ਨੂੰ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਉਸਦਾ ਟੈਸਟ ਕੀਤਾ ਗਿਆ। ਟੈਸਟ ਰਿਪੋਰਟ ਵਿੱਚ ਮ੍ਰਿਤਕ ਕੋਰੋਨਾ ਪੌਜ਼ੇਟਿਵ ਪਾਈ ਗਈ। ਮ੍ਰਿਤਕ ਦਾ ਸਸਕਾਰ ਪਹਿਲਾਂ ਹੀ ਹੋ ਚੁੱਕਿਆ ਹੈ।

ਸਿਹਤ ਵਿਭਾਗ ਅਤੇ ਪ੍ਰਸ਼ਾਸਨ ਮਹਿਲਾ ਦੇ ਸੰਪਰਕਾਂ ਦੀ ਪਛਾਣ ਕਰਨ 'ਚ ਲੱਗ ਗਈ ਹੈ।