Punjab News: ਪੰਜਾਬ ਇਸ ਵੇਲੇ ਪੰਥਕ ਸਿਆਸਤ ਦੇ ਨਿਘਾਰ ਵਿੱਚੋਂ ਲੰਘ ਰਿਹਾ ਹੈ। ਇਸ ਮੌਕੇ ਜਥੇਦਾਰਾਂ ਉੱਤੇ ਹੀ ਸਵਾਲ ਚੁੱਕੇ ਹਨ। ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਵਾਇਰਲ ਕੀਤੀ ਜਾਣ ਇਹ ਮਾਮਲਾ ਹੋਰ ਭਖ ਗਿਆ ਹੈ। ਹੁਣ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉੱਤੇ ਬਿਨਾਂ ਕੁਝ ਕਹੇ ਸਵਾਲ ਖੜ੍ਹੇ ਕਰ ਦਿੱਤਾ ਹੈ।
ਪੂਰੀ ਵੀਡੀਓ ਸਾਹਮਣੇ ਆ ਗਈ ਤਾਂ ਲੋਕ ਕਹਿਣਗੇ ਛਿੱਤਰ ਪਰੇਡ ਕਿਉਂ ਨਹੀਂ ਕੀਤੀ ?
ਜਥੇਦਾਰ ਹਰਪ੍ਰੀਤ ਸਿੰਘ ਤੋਂ ਜਦੋਂ ਵਾਇਰਲ ਹੋਈ ਵੀਡੀਓ ਵਿੱਚ ਬੋਲੇ ਗਏ ਸ਼ਬਦ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਉਹ ਮਲਵਈ ਤੇ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਸਾਲਾ ਸ਼ਬਦ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਲਈ ਕੁਝ ਸਕਿੰਡਾਂ ਦੀ ਵੀਡੀਓ ਸਾਂਝੀ ਕੀਤੀ ਗਈ, ਉਹ ਮੰਗ ਕਰਦੇ ਨੇ ਕਿ ਪੂਰੀ ਵੀਡੀਓ ਸਾਂਝੀ ਕੀਤੀ ਜਾਵੇ, ਜਿਸ ਤੋਂ ਬਾਅਦ ਲੋਕ ਸਾਨੂੰ ਕਹਿਣਗੇ ਕਿ ਉਸ( ਵਲਟੋਹਾ) ਦੀ ਛਿੱਤਰ ਪਰੇਡ ਕਿਉਂ ਨਹੀਂ ਕੀਤੀ ਕਿਉਂਕਿ ਉਸ ਨੇ ਜਥੇਦਾਰਾਂ ਸਾਹਮਣੇ ਬਹੁਤ ਬਦਤਮੀਜ਼ੀ ਕੀਤੀ ਹੈ।
ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਸੀ ਪੂਰੀ ਵੀਡੀਓ
ਇਸ ਮੌਕੇ ਜਦੋਂ ਪੁੱਛਿਆ ਗਿਆ ਕਿ ਵੀਡੀਓ ਵਾਇਰਲ ਕਿਵੇਂ ਹੋ ਗਈ, ਇਸ ਬਾਬਤ ਉਨ੍ਹਾਂ ਨੇ ਵੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ, ਉਹ ਖ਼ੁਦ ਹੈਰਾਨ ਹਨ ਕਿ ਇਹ ਵੀਡੀਓ ਬਾਹਰ ਕਿਵੇਂ ਆ ਗਈ। ਜਥੇਦਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖ਼ੁਦ ਇਹ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ IT ਵਿੰਗ ਦੇ ਕਮੈਰਿਆਂ ਵਿੱਚੋਂ ਡਿਲੀਟ ਕਰਵਾਈ ਸੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਰੇਤ ਦੇ ਕੈਮਰਿਆਂ ਵਿੱਚੋਂ ਵੀ ਡਿਲੀਟ ਕਰਵਾਈ ਸੀ। ਇਸ ਵੀਡੀਓ ਸਿਰਫ਼ ਇੱਕ ਪੈਨਡਰਾਇਵ ਵਿੱਚ ਸੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ, ਜੋ ਕਿ ਉਹ ਖ਼ੁਦ ਕੇ ਆਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੀ ਕਿਹਾ ?
ਇਸ ਮੌਕੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਮੂਲੀਅਤ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਸੰਸਥਾ ਹੈ ਉਹ ਇਸ ਬਾਬਤ ਕੁਝ ਨਹੀਂ ਕਹਿਣਗੇ।