ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਬਾਅਦ ਓਪੀ ਸੋਨੀ ਵੀ ਆਪਣੀ ਹੀ ਸਰਕਾਰ ਖਿਲਾਫ ਭੜਾਸ ਕੱਢਣ ਲੱਗੇ ਹਨ। ਉਂਝ ਸੋਨੀ ਦਾ ਨਿਸ਼ਾਨਾ ਅਫਸਰਸ਼ਾਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਫਸਰਸ਼ਾਹੀ ਨੇ ਹੀ ਉਨ੍ਹਾਂ ਦਾ ਮੰਤਰਾਲਾ ਬਦਲਾਇਆ ਹੈ। ਇਸ ਬਾਰੇ 'ਏਬੀਪੀ ਸਾਂਝਾ' ਨਾਲ ਖਾਸ ਗੱਲ਼ਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ 'ਚ ਬਿਊਰੋਕ੍ਰੇਸੀ ਹਾਵੀ ਹੈ। ਇਸ 'ਤੇ ਨਕੇਲ ਪਾਉਣ ਦੀ ਲੋੜ ਹੈ।
ਸੋਨੀ ਨੇ ਕਿਹਾ ਕਿ ਉਹ ਅਫ਼ਸਰਸ਼ਾਹੀ ਤੋਂ ਨਹੀਂ ਡਰਦੇ ਤੇ ਜੋ ਸੱਚ ਸੀ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਪਤਾ ਨਹੀਂ ਬਾਕੀ ਮੰਤਰੀ ਅਫ਼ਸਰਸ਼ਾਹੀ ਤੋਂ ਇੰਨਾ ਕਿਉਂ ਡਰਦੇ ਹਨ ਪਰ ਉਹ ਅਫ਼ਸਰਾਂ ਅੱਗੇ ਨਹੀਂ ਝੁਕਣਗੇ। ਸੋਨੀ ਨੇ ਕਿਹਾ ਕਿ ਉਹ ਕੈਪਟਨ ਦੇ ਸਿਪਾਹੀ ਹਨ ਤੇ ਇਸ ਬਾਰੇ ਮੁੱਖ ਮੰਤਰੀ ਨੂੰ ਸਭ ਪਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਪਾਹੀ ਹਨ ਪਰ ਉਹ ਅਫਸਰਾਂ ਅੱਗੇ ਨਹੀਂ ਝੁਕਣਗੇ।
ਸਿੱਖਿਆ ਮਹਿਕਮਾ ਵਾਪਸ ਲਏ ਜਾਣ ਬਾਰੇ ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪ੍ਰਤੀਕ੍ਰਿਆ ਮੁੱਖ ਮੰਤਰੀ ਨੂੰ ਲਿਖਤੀ ਰੂਪ ਵਿੱਚ ਦੇ ਦਿੱਤੀ ਹੈ। ਹੁਣ ਉਹ ਇੱਕੀ ਜੂਨ ਤੋਂ ਬਾਅਦ ਹੀ ਚੰਡੀਗੜ੍ਹ ਜਾਣਗੇ ਕਿਉਂਕਿ ਅੰਮ੍ਰਿਤਸਰ ਵਿੱਚ ਵਾਰਡਾਂ ਦੀ ਜ਼ਿਮਨੀ ਚੋਣ ਹੋ ਰਹੀ ਹੈ। ਮੰਤਰਾਲਾ ਛੱਡਣ ਤੱਕ ਦੇ ਸੰਕੇਤ ਦਿੰਦਿਆਂ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਉਹ ਵਿਧਾਇਕ ਤਾਂ ਹੈ ਹੀ ਹਨ। ਵਿਧਾਇਕ ਬਣ ਕੇ ਵੀ ਉਹ ਸੇਵਾ ਕਰਨਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮਿਲ ਕੇ ਹੀ ਅਗਲਾ ਫੈਸਲਾ ਲੈਣਗੇ। ਮੁੱਖ ਮੰਤਰੀ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦੇਣਗੇ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਸਿੱਖਿਆ ਵਿਭਾਗ ਦੇ ਨਤੀਜੇ ਵਧੀਆ ਰਹੇ ਪਰ ਫਿਰ ਵੀ ਉਨ੍ਹਾਂ ਕੋਲੋਂ ਵਿਭਾਗ ਕਿਉਂ ਵਾਪਸ ਲਿਆ ਗਿਆ, ਇਸ ਬਾਰੇ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਹਨ।
ਕੈਪਟਨ ਦੇ ਅਫਸਰਾਂ ਤੋਂ ਮੰਤਰੀ ਦੁਖੀ, ਸੋਨੀ ਨੇ ਸੁਣਾਈਆਂ ਖਰੀਆਂ-ਖਰੀਆਂ
ਏਬੀਪੀ ਸਾਂਝਾ
Updated at:
19 Jun 2019 12:49 PM (IST)
ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਬਾਅਦ ਓਪੀ ਸੋਨੀ ਵੀ ਆਪਣੀ ਹੀ ਸਰਕਾਰ ਖਿਲਾਫ ਭੜਾਸ ਕੱਢਣ ਲੱਗੇ ਹਨ। ਉਂਝ ਸੋਨੀ ਦਾ ਨਿਸ਼ਾਨਾ ਅਫਸਰਸ਼ਾਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਫਸਰਸ਼ਾਹੀ ਨੇ ਹੀ ਉਨ੍ਹਾਂ ਦਾ ਮੰਤਰਾਲਾ ਬਦਲਾਇਆ ਹੈ। ਇਸ ਬਾਰੇ 'ਏਬੀਪੀ ਸਾਂਝਾ' ਨਾਲ ਖਾਸ ਗੱਲ਼ਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ 'ਚ ਬਿਊਰੋਕ੍ਰੇਸੀ ਹਾਵੀ ਹੈ। ਇਸ 'ਤੇ ਨਕੇਲ ਪਾਉਣ ਦੀ ਲੋੜ ਹੈ।
- - - - - - - - - Advertisement - - - - - - - - -