Operation Blue Star Anniversary Live Updates: ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਚੜ੍ਹਿਆ ਪੰਜਾਬ ਜਾ ਪਾਰਾ, ਅੰਮ੍ਰਿਤਸਰ 'ਚ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ

Operation Blue Star Anniversary Live Updates: ਜੂਨ 1984 ‘ਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 38 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ।

ਏਬੀਪੀ ਸਾਂਝਾ Last Updated: 06 Jun 2022 03:42 PM

ਪਿਛੋਕੜ

Operation Blue Star Anniversary Live Updates: ਜੂਨ 1984 ‘ਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 38 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼...More

Ghallughara Diwas: ਹਮਲੇ ਦੌਰਾਨ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਕਾਫੀ ਨੁਕਸਾਨ ਕੀਤਾ

ਸਿੱਖ ਜਥੇਬੰਦੀਆਂ ਮੁਤਾਬਕ ਹਜਾਰਾਂ ਸ਼ਰਧਾਲੂ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸੀ ਤੇ ਮਰਨ ਵਾਲੇ ਨਿਰਦੋਸ਼ ਲੋਕਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ। ਹਮਲੇ ਦੌਰਾਨ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਕਾਫੀ ਨੁਕਸਾਨ ਕੀਤਾ। ਐਸਜੀਪੀਸੀ ਦੇ ਦੱਸਣ ਮੁਤਾਬਕ ਫੌਜ ਨੇ 512 ਹੱਥ ਲਿਖਤ ਸਰੂਪ, 12613 ਦੁਰਲੱਭ ਹੱਥ ਲਿਖਤ ਪੁਸਤਕਾਂ, ਖਰੜੇ ਤੇ ਗੁਰਬਾਣੀ ਦੀਆਂ ਪੋਥੀਆਂ ਕਬਜ਼ੇ ਵਿੱਚ ਲੈ ਲਈਆਂ। ਕਮੇਟੀ ਵੱਲੋਂ ਕਿਤਾਬਾਂ ਵਾਪਸ ਲੈਣ ਲਈ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਇਸ ਦੌਰਾਨ ਕਮੇਟੀ ਨੂੰ 75 ਕਿਤਾਬਾਂ ਤੇ 3 ਰਜਿਸਟਰ ਵੀ ਵਾਪਸ ਕੀਤੇ ਗਏ ਹਨ। ਬਾਕੀ ਕਿਤਾਬਾਂ ਦਾ ਹਾਲੇ ਕੋਈ ਥਹੁ ਪਤਾ ਨਹੀਂ ਹੈ।