Illegal mining in Rupnagar: ਗ਼ੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ 'ਚ ਘਿਰੇ 'ਸੈਦਪੁਰ ਸਟੋਨ ਕਰੈਸ਼ਰ' ਦੇ ਅਜਮੇਰ ਸਿੰਘ ਸੈਦਪੁਰ ਦੇ ਲੜਕੇ ਦੇ ਵਿਆਹ ਵਿੱਚ ਜਾ ਕੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਖੜ੍ਹੇ ਕੀਤੇ ਹਨ।
ਦਰਅਸਲ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਖੇਤਰ 'ਚ ਸਥਿਤ ਪਿੰਡ ਸੈਦਪੁਰ ਦੇ ਇਕ ਸਟੋਨ ਕਰੈਸ਼ਰ 'ਸੈਦਪੁਰ ਸਟੋਨ ਕਰੈਸ਼ਰ' 'ਤੇ ਮਾਈਨਿੰਗ ਵਿਭਾਗ ਦੇ ਜੇ.ਈ. ਦੀਪਕ ਕੁਮਾਰ ਦੀ ਸ਼ਿਕਾਇਤ 'ਤੇ 27 ਦਸੰਬਰ 2023 ਨੂੰ ਮਾਈਨਸ ਐਂਡ ਮਿਨਰਲ ਐਕਟ ਦੀਆਂ ਧਰਾਵਾਂ 21(1) ਅਤੇ 4(1) ਅਧੀਨ ਐਫਆਈਆਰ ਨੰਬਰ 156 ਦਰਜ ਕੀਤੀ ਗਈ ਸੀ।
27 ਦਸੰਬਰ 2023 ਨੂੰ ਸੈਦਪੁਰ ਸਟੋਨ ਕਰੈਸ਼ਰ 'ਤੇ ਪਰਚਾ ਦਰਜ ਹੁੰਦਾ ਹੈ ਅਤੇ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ 18 ਜਨਵਰੀ ਨੂੰ ਮਾਇਨਿੰਗ ਮੰਤਰੀ ਜੋੜਾਮਾਜਰਾ ਪਹੁੰਚੇ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ ਪਹੁੰਚਦੇ ਹਨ। ਇਸ 'ਤੇ ਮਜੀਠੀਆ ਨੇ ਸਵਾਲ ਖੜ੍ਹੇ ਕੀਤੇ ਹਨ। ਟਵੀਟ ਕਰਕੇ ਮਜੀਠਆ ਨੇ ਕਿਹਾ ਕਿ - ''ਮਾਇਨਿੰਗ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਕਰੀਬੀ ਸਟੋਨ ਕ੍ਰਸ਼ਰ ਮਾਲਕ ਖਿਲਾਫ ਪਰਚਾ ਦਰਜ ਖਿਲਾਫ ਕੇਸ ਦਰਜ ਹੋਣ ਤੋਂ 23 ਦਿਨ ਬਾਅਦ ਉਸਦੀ ’ਸ਼ਨਾਖ਼ਤ’ ਹੋਣ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
27 ਦਸੰਬਰ 2023 ਨੂੰ ਮਾਇਨਿੰਗ ਵਿਭਾਗ ਦੇ ਜੇ ਈ ਦੀਪਕ ਕੁਮਾਰ ਦੀ ਸ਼ਿਕਾਇਤ ’ਤੇ ਸੈਦਪੁਰ ਸਟੋਨ ਕ੍ਰੈਸ਼ਰ ਦੇ ਮਾਲਕ ਖਿਲਾਫ ਹੋਇਆ ਪਰਚਾ ਦਰਜ। 18 ਜਨਵਰੀ ਨੂੰ ਮਾਇਨਿੰਗ ਮੰਤਰੀ ਜੋੜਾਮਾਜਰਾ ਪਹੁੰਚੇ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ, SHO ਖੁਦ ਮੰਤਰੀ ਨੂੰ ਲੈ ਕੇ ਗਿਆ ਕ੍ਰੈਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ।
ਹੁਣ 23 ਦਿਨਾਂ ਬਾਅਦ ਪਰਚੇ ’ਚ ਮਾਲਕ ਅਜਮੇਰ ਸਿੰਘ ਦਾ ਨਾਂ ਕੀਤਾ ਸ਼ਾਮਲ। ਮੰਤਰੀ ਨੇ ਅਜਮੇਰ ਸਿੰਘ ਦੇ ਘਰ ਜਾਣਾ ਇਹ ਤਾਂ ਪੁਲਿਸ ਨੂੰ ਪਤਾ ਪਰ ਇਹ ਨਹੀਂ ਪਤਾ ਕਿ ਅਜਮੇਰ ਸਿੰਘ ਹੀ ਕ੍ਰੈਸ਼ਰ ਦਾ ਮਾਲਕ ਹੈ ਜਿਸ ’ਤੇ ਪਰਚਾ ਦਰਜ ਹੋਇਆ
ਵਾਹ ਹੀ ਵਾਹ ਭਗਵੰਤ ਮਾਨ ਸਾਬ ਨਹੀਂ ਰੀਸਾਂ ਤੁਹਾਡੀ ਸਰਕਾਰ ਦੀਆਂ।
ਵਾਕਿਆ ਹੀ ਬਦਲਾਅ ਵੇਖ ਰਿਹੈ ਪੰਜਾਬ ਅਪਰਾਧੀਆਂ ਦੇ ਘਰ ਮੰਤਰੀਆਂ ਦੀ ਖ਼ਾਤਰਦਾਰੀ, ਪੰਜਾਬ ਵਾਸੀਆਂ ਦੀ ਖੱਜਲ ਖੁਆਰੀ। ਕੁੱਤੀ ਨੇ ਚੋਰ ਨਾਲ ਕੀ ਰੱਲਣਾ ਇਥੇ ਤਾਂ ਸਰਕਾਰ ਹੀ ਡਾਕੂਆਂ ਦੀ ’ਯਾਰ’ ਬਣੀ। ਰਾਜਪਾਲ ਤੇ ਹਾਈ ਕੋਰਟ ਨੂੰ ਅਪੀਲ ਮਾਇਨਿੰਗ ਮਾਫੀਆ ਖਿਲਾਫ ਸੀ ਬੀ ਆਈ ਜਾਂਚ ਕਰਵਾਈ ਜਾਵੇ। ਪੰਜਾਬ ਨੂੰ ਇਨਸਾਫ਼ ਦਿੱਤਾ ਜਾਵੇ।
ਪਰਗਟ ਸਿੰਘ ਨੇ ਵੀ ਵੱਡੇ ਸਵਾਲਾਂ ਨਾਲ ਸਰਕਾਰ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਕਿਹਾ ਕਿ - 2 ਸਾਲਾਂ ਵਿੱਚ ਤੀਸਰੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜੀ ਇਸ ਖਬਰ ਦੀ ਸੱਚਾਈ ਦੱਸਣਗੇ?
ਮਾਣਯੋਗ ਹਾਈਕੋਰਟ ਨੇ ਵੀ ਕਿਹਾ, ਸਿਰਫ ਡਰਾਈਵਰਾਂ ਤੇ ਪਰਚੇ ਨਾ ਕਰੋ, ਗੈਰ ਕਾਨੂੰਨੀ ਮਾਈਨਿੰਗ ਦੀ ਜੜ੍ਹ ਤੱਕ ਪਹੁੰਚੋ ਅਤੇ ਠੋਸ ਕਾਰਵਾਈ ਕਰੋ। ਪਰ ਠੋਸ ਕਾਰਵਾਈ ਕੌਣ ਕਰੇ? ਜਦੋਂ ਮਾਈਨਿੰਗ ਕਰਨ ਵਾਲਿਆਂ ਨਾਲ ਤਾਂ ਮੰਤਰੀ ਜੀ ਘਿਉ ਖਿਚੜੀ ਜਾਪ ਰਹੇ ਹਨ।