Coronavirus Live updates: ਸਿਹਤ ਮੰਤਰੀ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਲ, ਕੀਤਾ ਕੋਰੋਨਾ ਟੈਸਟ

ਪੰਜਾਬ ਵਿੱਚ ਕੋਰੋਨਾਵਾਇਰਸ ਨੇ ਮੁੜ ਸਿਰ ਚੁੱਕਿਆ ਹੈ। ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੌਰਾਨ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 127 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3267 ਹੋ ਗਈ ਹੈ।

ਏਬੀਪੀ ਸਾਂਝਾ Last Updated: 16 Jun 2020 12:26 PM
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਸੋਮਵਾਰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ, ਸਤੇਂਦਰ ਜੈਨ ਨੂੰ ਤੇਜ਼ ਬੁਖਾਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ। ਇਸ ਤੋਂ ਬਾਅਦ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਸਤੇਂਦਰ ਜੈਨ ਨੂੰ ਇਸ ਸਮੇਂ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਆਕਸੀਜਨ ਪੱਧਰ ਘੱਟ ਹੈ। ਸਿਹਤ ਮੰਤਰੀ ਦਾ ਕੋਰੋਨਾ ਲਈ ਟੈਸਟ ਲਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਭਾਰਤ ‘ਚ ਕੋਰੋਨਾਵਾਇਰਸ ਸੰਕਰਮਣ ਨਵੰਬਰ ਦੇ ਅੱਧ ਵਿੱਚ ਸਿਖਰ 'ਤੇ ਪਹੁੰਚੇਗਾ ਤੇ ਇਸ ਦੌਰਾਨ ਆਈਸੀਯੂ ਬੈੱਡ ਤੇ ਵੈਂਟੀਲੇਟਰਾਂ ਦੀ ਘਾਟ ਦੀਆਂ ਖਬਰਾਂ ਤੋਂ ਆਈਸੀਯੂਆਰ ਨੇ ਇਨਕਾਰ ਕੀਤਾ ਹੈ। ਦੱਸ ਦੇਈਏ ਕਿ ਇਹ ਦਾਅਵਾ ਕੀਤਾ ਗਿਆ ਸੀ ਕਿ ਲੌਕਡਾਊਨ ਕਰਕੇ ਕੋਵਿਡ-19 ਮਹਾਮਾਰੀ ਅੱਠ ਹਫ਼ਤਿਆਂ ਦੀ ਦੇਰ ਨਾਲ ਆਪਣੇ ਸਿਖਰ ‘ਤੇ ਪਹੁੰਚੇਗੀ। ICMR ਨੇ ਟਵੀਟ ਕਰਕੇ ਰਿਪੋਰਟ ਨੂੰ ਗੁੰਮਰਾਹ ਕਰਨ ਵਾਲੀ ਕਿਹਾ ਹੈ। ਇਹ ਆਈਸੀਐਮਆਰ ਵੱਲੋਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ, ਇਹ ਸਾਡੀ ਅਧਿਕਾਰਤ ਸਥਿਤੀ ਨੂੰ ਨਹੀਂ ਦਰਸਾਉਂਦਾ।
ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦੋਬਾਰਾ ਲੌਕਡਾਊਨ 'ਚ ਸਖਤੀ ਕੀਤੀ ਜਾ ਸਕਦੀ ਹੈ। ਹੁਸ ਇਸ ਤੇ ਕਾਬੂ ਪਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ-ਵਟਾਂਦਰਾ ਕਰਕੇ ਰਣਨੀਤੀ ਤਿਆਰ ਕਰਨਗੇ। ਪੀਐਮ ਮੋਦੀ ਮੰਗਲਵਾਰ ਦੁਪਹਿਰੇ ਪੰਜਾਬ, ਕੇਰਲਾ, ਗੋਆ, ਊੱਤਰਾਖੰਡ, ਝਾਰਖੰਡ ਸਮੇਤ 21 ਸੂਬਿਆਂ ਦੇ ਮੁੱਖ ਮੰਤਰੀਆਂ, ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸਮੇਤ 15 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਛੇਵੀਂ ਬੈਠਕ ਹੋਵੇਗੀ।
ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਪੰਜਾਬ 'ਚ ਅੱਜ ਤੋਂ ਅਧਿਆਪਕਾਂ ਤੇ ਗ਼ੈਰ-ਅਧਿਆਪਨ ਅਮਲੇ ਫੈਲੇ ਨੂੰ ਕਾਲਜਾਂ ਵਿੱਚ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਾਇਰੈਕਟਰ ਪਬਲੀਕੇਸ਼ਨਜ਼ ਵੱਲੋਂ ਸੋਮਵਾਰ ਨੂੰ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਬਾਰੇ ਮੁੱਖ ਮੰਤਰੀ ਪਹਿਲੀ ਜੁਲਾਈ ਨੂੰ ਫੈਸਲਾ ਲੈ ਸਕਦੇ ਹਨ। ਵਿਦਿਆਰਥੀਆਂ ਦੀ ਆਮਦ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਸਮਾਜਕ ਫੈਲਾਅ ਤੋਂ ਬਚਾਉਣ ਲਈ ਕਾਲਜਾਂ ਨੂੰ ਤਿਆਰ ਕਰਨ ਲਈ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ।
ਕੋਰੋਨਾ ਮਹਾਮਾਰੀ ਦਾ ਕਹਿਰ ਬਰਕਰਾਰ ਹੈ। ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ' ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ' ਕੋਰੋਨਾ ਪੀੜਤਾਂ ਦਾ ਅੰਕੜਾ 81 ਲੱਖ ਤੋਂ ਪਾਰ ਜਾ ਚੁੱਕਾ ਹੈ। ਉੱਥੇ ਦੀ ਸਵਾ ਚਾਰ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਵਰਲਡੋਮੀਟਰ ਮੁਤਾਬਕ ਹੁਣ ਤਕ 81,08,666 ਲੋਕ ਕੋਰੋਨਾ ਲਾਗ ਤੋਂ ਪੀੜਤ ਹਨ ਤੇ ਇਨ੍ਹਾਂ 'ਚ 4,38,596 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਇਸ ਦੌਰਾਨ 41,96,614 ਲੋਕ ਠੀਕ ਵੀ ਹੋਏ ਹਨ।

ਪਿਛੋਕੜ

ਚੰਡੀਗੜ੍ਹ: ਪੰਜਾਬ (Punjab) ਵਿੱਚ ਕੋਰੋਨਾਵਾਇਰਸ (Coronavirus) ਨੇ ਮੁੜ ਸਿਰ ਚੁੱਕਿਆ ਹੈ। ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੌਰਾਨ ਮੌਤਾਂ ਦਾ ਸਿਲਸਿਲਾ (Death toll) ਵੀ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 127 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3267 ਹੋ ਗਈ ਹੈ ਜਦਕਿ ਚਾਰ ਵਿਅਕਤੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ। ਸੂਬੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71 ਹੋ ਗਈ ਹੈ। ਸੂਬੇ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ ਵਿੱਚ ਇੱਕੋ ਦਿਨ ਦਾ ਇਹ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ।

ਫਿਕਰ ਦੀ ਗੱਲ ਇਹ ਵੀ ਹੈ ਕਿ ਪੰਜਾਬ ਵਿੱਚ ਮੌਤ ਦਰ ਵੱਧ ਕੇ 2.1 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਤ ਦਰ ਵਿੱਚ ਆਉਂਦੇ ਦਿਨਾਂ ਦੌਰਾਨ ਵਾਧਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਨਵੇਂ ਮਾਮਲੇ ਪਾਏ ਗਏ ਹਨ। 2612 ਮਾਮਲੇ ਤਾਂ 11 ਜ਼ਿਲ੍ਹਿਆਂ ਵਿੱਚ ਹੀ ਦੇਖੇ ਜਾ ਸਕਦੇ ਹਨ।

ਅੰਮ੍ਰਿਤਸਰ ਵਿੱਚ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਜ਼ਿਲ੍ਹੇ ਵਿੱਚ ਵਾਇਰਸ ਕਾਰਨ ਹੁਣ ਤੱਕ 21 ਵਿਅਕਤੀ ਦਮ ਤੋੜ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 33, ਜਲੰਧਰ ਵਿੱਚ 23, ਅੰਮ੍ਰਿਤਸਰ ਵਿੱਚ 20, ਸੰਗਰੂਰ ਵਿੱਚ 15, ਪਟਿਆਲਾ ਵਿੱਚ 10, ਮੁਹਾਲੀ ਵਿੱਚ 11, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ 2-2, ਮੋਗਾ, ਰੋਪੜ, ਗੁਰਦਾਸਪੁਰ, ਫਰੀਦਕੋਟ, ਤਰਨ ਤਾਰਨ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਜਿਨ੍ਹਾਂ 11 ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ, ਉਨ੍ਹਾਂ ’ਚ ਅੰਮ੍ਰਿਤਸਰ ਵਿੱਚ 633, ਜਲੰਧਰ ਵਿੱਚ 347 , ਲੁਧਿਆਣਾ ਵਿੱਚ 387, ਗੁਰਦਾਸਪੁਰ ਵਿੱਚ 169, ਤਰਨਤਾਰਨ ਵਿੱਚ 168, ਪਟਿਆਲਾ ਵਿੱਚ 169, ਮੁਹਾਲੀ ਵਿੱਚ 175, ਪਠਾਨਕੋਟ 145, ਹੁਸ਼ਿਆਰਪੁਰ ਵਿੱਚ 141, ਸੰਗਰੂਰ ਵਿੱਚ 158, ਅਤੇ ਨਵਾਂਸ਼ਹਿਰ ਵਿੱਚ ਪੀੜਤਾਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ।

ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਤੋਂ ਥੱਲੇ ਹੈ। ਹੁਣ ਤੱਕ 2343 ਵਿਅਕਤੀਆਂ ਨੇ ਕੋਰੋਨਾ ‘ਤੇ ਫਤਿਹ ਵੀ ਹਾਸਲ ਕੀਤੀ ਹੈ ਤੇ 87 ਵਿਅਕਤੀ ਅੱਜ ਹੀ ਸਿਹਤਯਾਬ ਹੋਏ ਹਨ। ਇਸ ਸਮੇਂ 753 ਮਰੀਜ਼ ਇਲਾਜ ਅਧੀਨ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.