Punjab News: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹਰ ਰੋਜ਼ ਸਰਹੱਦ ਪਾਰੋਂ ਹਥਿਆਰ ਅਤੇ ਨਸ਼ੇ ਸੁੱਟੇ ਜਾ ਰਹੇ ਹਨ। ਹਾਲਾਂਕਿ, ਬੀਐਸਐਫ ਵੀ ਉਸਦੇ ਨਾਪਾਕ ਮਨਸੂਬਿਆਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ। ਬੁੱਧਵਾਰ ਨੂੰ, ਬੀਐਸਐਫ ਨੇ ਸਰਹੱਦ ਪਾਰ ਤੋਂ ਤਸਕਰੀ ਅਤੇ ਘੁਸਪੈਠ ਦੀਆਂ ਘਟਨਾਵਾਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ 850 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ।


ਇਸ ਖੇਪ ਨੂੰ ਲੋਹੇ ਦੇ ਦੋ ਛੋਟੇ ਡੱਬਿਆਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਬੀਐਸਐਫ ਦੇ ਬੁਲਾਰੇ ਅਨੁਸਾਰ ਇਹ ਜ਼ਬਤ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਪਿੰਡ ਭੈਰੋਪਾਲ ਵਿੱਚ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਤੋਂ ਕੀਤੀ ਗਈ। ਦੋਵਾਂ ਡੱਬਿਆਂ ਵਿੱਚ ਬਰਾਬਰ ਮਾਤਰਾ ਵਿੱਚ ਖੇਪ ਛੁਪਾਈ ਹੋਈ ਸੀ। ਡੱਬਿਆਂ 'ਤੇ ਦੋ-ਦੋ ਚੁੰਬਕ ਸਨ।


ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਇੱਕ ਯੋਜਨਾ ਸੀ ਕਿ ਜੇਕਰ ਇੱਥੋਂ ਖੇਤੀ ਲਈ ਟਰੈਕਟਰ ਜਾਂ ਹੋਰ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਤਾਂ ਇੱਥੋਂ ਦੇ ਤਸਕਰ ਚੁੰਬਕ ਦੀ ਮਦਦ ਨਾਲ ਕੰਟੇਨਰ ਨੂੰ ਚਿਪਕਾ ਦਿੰਦੇ ਸਨ। ਬੀਐਸਐਫ ਅਨੁਸਾਰ ਸਵੇਰੇ 8.50 ਵਜੇ ਜਵਾਨ ਰੂਟੀਨ ਤਲਾਸ਼ੀ ਕਰ ਰਹੇ ਸਨ ਅਤੇ ਇਹ ਬਰਾਮਦਗੀ ਹੋਈ।


ਦੱਸ ਦੇਈਏ ਕਿ ਮੰਗਲਵਾਰ ਨੂੰ ਬੀਐਸਐਫ ਨੇ ਇੱਕ ਡਰੋਨ ਨੂੰ ਡੇਗ ਕੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਇਲਾਵਾ ਸਰਹੱਦ ਪਾਰ ਤੋਂ ਵਾਪਰੀਆਂ ਘਟਨਾਵਾਂ ਤਹਿਤ ਦੋ ਥਾਵਾਂ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਹੁਣ 24 ਘੰਟਿਆਂ ਬਾਅਦ ਇਹ ਸਫਲ ਮਿਲੀ ਹੈ।


ਜਲਾਲਾਬਾਦ ਦੇ ਸਦਰ ਥਾਣਾ ਦੀ ਪੁਲਿਸ ਨੇ 2 ਕਿਲੋ 20 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਂਚ ਅਧਿਕਾਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਸਪੈਕਟਰ ਧਰਮਿੰਦਰ ਮਾਹੀਰ ਸੀਓਵਾਈ ਕਮਾਂਡਰ ਬੀਓਪੀ ਐਮ.ਐਸ. ਵਾਲਾ 160 ਬਟਾਲੀਅਨ ਬੀ.ਐਸ.ਐਫ ਇੱਕ ਪੱਤਰ ਮਿਲਿਆ ਸੀ।


ਇਹ ਵੀ ਪੜ੍ਹੋ: Amritpal Singh: ਅੰਮ੍ਰਿਤਪਾਲ ਨੇ ਆਤਮ ਸਮਰਪਣ ਲਈ ਰੱਖੀਆਂ ਤਿੰਨ ਸ਼ਰਤਾਂ - ਕੁੱਟਮਾਰ ਨਹੀਂ, ਪੰਜਾਬ ਦੀ ਜੇਲ੍ਹ ਵਿੱਚ ਹੀ ਰੱਖਿਆ ਜਾਵੇ, ਆਤਮ ਸਮਰਪਣ ਨੂੰ ਗ੍ਰਿਫਤਾਰ ਨਾ ਕਿਹਾ ਜਾਵੇ


ਇਸ ਵਿੱਚ ਲਿਖਿਆ ਗਿਆ ਸੀ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਾਕਿਸਤਾਨ ਨੇੜੇ ਭਾਰਤੀ ਖੇਤਰ ਵਿੱਚ ਸੁੱਟੀ ਗਈ ਹੈਰੋਇਨ ਦੇ ਦੋ ਪੈਕੇਟ, ਪੀਲੀ ਟੇਪ ਵਾਲੇ ਦੋ ਫਟੇ ਹੋਏ ਪੈਕੇਟ ਜਿਨ੍ਹਾਂ ਦਾ ਵਜ਼ਨ 2 ਕਿਲੋ 20 ਗ੍ਰਾਮ ਹੈ, ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਚਾਈਨਾ ਮੇਡ ਪਿਸਤੌਲ ਸਮੇਤ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ।


ਇਹ ਵੀ ਪੜ੍ਹੋ: Delhi Corona Update : ਦਿੱਲੀ 'ਚ ਸਤੰਬਰ ਤੋਂ ਬਾਅਦ ਪਹਿਲੀ ਵਾਰ ਇਕ ਦਿਨ 'ਚ ਕੋਰੋਨਾ ਦੇ 300 ਨਵੇਂ ਮਾਮਲੇ ,2 ਮਰੀਜ਼ਾਂ ਦੀ ਮੌਤ