ਅੰਮ੍ਰਿਤਸਰ: ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਮਹਾਮਾਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ। ਭਾਰਤ ਨੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਅ ਲਈ ਉਪਾਅ ਵਜੋਂ ਸਾਰੀਆਂ ਜ਼ਮੀਨੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਇਸ ਫੈਸਲੇ ਕਾਰਨ ਇੱਕ ਪਰਿਵਾਰ ਭਾਰਤ 'ਚ ਫਸ ਗਿਆ ਹੈ ਤੇ ਆਪਣੇ ਦੇਸ਼ ਪਾਕਿਸਤਾਨ ਨਹੀਂ ਜਾ ਪਾ ਰਿਹਾ।
ਦਰਅਸਲ, 18 ਫਰਵਰੀ ਨੂੰ ਆਪਣੇ 12 ਸਾਲਾ ਬੇਟੇ ਦਾ ਦਿਲ ਦਾ ਅਪਰੇਸ਼ਨ ਕਰਵਾਉਣ ਲਈ ਇੱਕ ਪਰਿਵਾਰ ਭਾਰਤ ਪਹੁੰਚਿਆ ਸੀ। ਸਭੀ, 12 ਸਾਲਾ ਲੜਕਾ ਦਿਲ ਦੇ ਰੋਗ ਦਾ ਮਰੀਜ਼ ਸੀ ਜੋ ਹੁਣ ਅਪਰੇਸ਼ਨ ਤੋਂ ਬਾਅਦ ਸਿਹਤਯਾਬ ਹੋ ਗਿਆ ਹੈ। ਸਭੀ ਦੇ ਪਿਤਾ ਸ਼ਿਰਾਜ ਨੇ ਦੱਸਿਆ ਕਿ ਉਹ ਬੇਟੇ ਦੇ ਦਿਲ ਦੇ ਅਪਰੇਸ਼ਨ ਲਈ ਦਿੱਲੀ ਗਏ ਸਨ। ਅਪਰੇਸ਼ਨ ਤੋਂ ਬਾਅਦ ਉਨ੍ਹਾਂ ਦਾ ਬੇਟਾ ਸਿਹਤਯਾਬ ਹੋ ਗਿਆ ਹੈ। ਹੁਣ ਕੋਰੋਨਾ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਾ ਦਿੱਤੀਆਂ ਹਨ।
ਕੋਰੋਨਾ ਵਾਇਰਸ ਕਾਰਨ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਸ਼ਿਰਾਜ ਨੇ ਕਿਹਾ ਕਿ ਉਹ ਆਪਣੇ ਮੁਲਕ ਪਾਕਿਸਤਾਨ ਜਾਣਾ ਚਾਹੁੰਦੇ ਹਨ। ਸ਼ਿਰਾਜ ਨੇ ਦੱਸਿਆ ਕਿ ਉਹ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ਤੇ ਗਏ ਸਨ ਪਰ ਉਨ੍ਹਾਂ ਨੂੰ ਉਥੋਂ ਮਾਯੂਮ ਹੋ ਕਿ ਵਾਪਸ ਆਉਣਾ ਪਿਆ। ਉਸ ਨੇ ਕਿਹਾ ਕਿ ਉਸਦੇ ਬੇਟੇ ਨੂੰ ਡਾਕਟਰ ਦੀ ਲੋੜ ਹੈ ਅਤੇ ਅਰਾਮ ਕਰਨ ਦੀ ਵੀ ਲੋੜ ਹੈ ਅਤੇ ਇਹ ਓਦੋਂ ਹੀ ਸੰਭਵ ਹੈ ਜਦ ਉਹ ਆਪਣੇ ਦੇਸ਼ ਪਰਤ ਜਾਂਦੇ ਹਨ। ਅਜਿਹਾ ਫਿਲਹਾਲ ਮੁਸ਼ਕਲ ਲੱਗ ਰਿਹਾ ਹੈ।
ਬੱਚੇ ਦੇ ਇਲਾਜ ਲਈ ਭਾਰਤ ਆਇਆ ਪਾਕਿਸਤਾਨੀ ਪਰਿਵਾਰ ਫਸਿਆ, ਕੋਰੋਨਾਵਾਇਰਸ ਕਰਕੇ ਸਰਹੱਦ ਸੀਲ
ਏਬੀਪੀ ਸਾਂਝਾ
Updated at:
20 Mar 2020 03:34 PM (IST)
ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਮਹਾਮਾਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ।
- - - - - - - - - Advertisement - - - - - - - - -