ਅਟਾਰੀ: ਇੱਕ ਪਾਕਿਸਤਾਨੀ ਨਾਗਰਿਕ, ਜਿਸ ਨੂੰ ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਦੀ ਪੁਲਿਸ ਨੇ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਸੀ ਨੂੰ ਪੁਲਿਸ ਅਟਾਰੀ ਲੈ ਕੇ ਪੁੱਜੀ। ਇਹ ਵਿਅਕਤੀ ਆਪਣੀ ਸਜ਼ਾ ਮੁਕੰਮਲ ਕਰ ਚੁੱਕਾ ਹੈ। ਇਹ ਵਿਅਕਤੀ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


ਇਸ ਤੋਂ ਇਲਾਵਾ ਰਾਜਸਥਾਨ ਪੁਲਿਸ ਵੀ ਪੰਜ ਪਾਕਿਸਤਾਨੀ ਕੈਦੀਆਂ ਨੂੰ ਲੈ ਕੇ ਅਟਾਰੀ ਪੁੱਜੀ ਹੈ। ਇਹ ਕੈਦੀ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਰਾਜਸਥਾਨ 'ਚ ਦਾਖਿਲ ਹੋਏ ਸਨ। ਇਹ ਵੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਦ ਅੱਜ ਪਾਕਿਸਤਾਨੀ ਰੇਂਜਰਾਂ ਨੂੰ ਸੌਂਪੇ ਜਾਣਗੇ। ਪੰਜਾਂ ਵਿਅਕਤੀਆਂ ਨੂੰ ਅਟਾਰੀ ਵਿਖੇ ਪੰਜਾਬ ਪੁਲਿਸ ਦੀ ਸਥਿਤ ਪੁਲਿਸ ਪੋਸਟ 'ਚ ਕਾਗਜੀ ਕਾਰਵਾਈ ਪੂਰੀ ਕਰਕੇ ਕਸਟਮ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੌਂਪ ਦਿੱਤਾ ਜਾਵੇਗਾ।

ਕੋਰੋਨਾ ਵਾਇਰਸ ਕਰਕੇ ਜਿੱਥੇ ਪਾਕਿਸਤਾਨੀ ਅਤੇ ਵਿਦੇਸ਼ੀ ਨਾਗਰਿਕਾਂ ਦੀ ਭਾਰਤ ਐਂਟਰੀ ਤੇ ਰੋਕ ਹੈ, ਉਥੇ ਹੀ ਇਸ ਹਾਲਾਤ 'ਚ ਪਾਕਿਸਤਾਨੀ ਕੈਦੀਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਪਾਕਿਸਤਾਨ ਤੋਂ ਭਾਰਤ ਆ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਅਧਿਕਾਰੀਆਂ ਨੇ ਵਾਪਸ ਮੌੜਿਆ

ਹੈ। ਅਹਿਮਦਗੜ੍ਹ (ਪੰਜਾਬ) ਤੋਂ ਇੱਕ ਪਰਿਵਾਰ ਆਪਣੇ ਲਾਹੌਰ ਤੋਂ ਆਉਣ ਵਾਲੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਿਹਾ ਸੀ ਅਤੇ ਇਨ੍ਹਾਂ ਨੂੰ ਫੋਨ ਦੇ ਉਪਰ ਰਿਸ਼ਤੇਦਾਰਾਂ ਨੇ ਜਾਣਕਾਰੀ ਦੇ ਦਿੱਤੀ ਸੀ ਕਿ ਉਨ੍ਹਾਂ ਦੇ ਕਾਗਜ਼ ਕਲੀਅਰ ਹੋ ਗਏ ਹਨ। ਉਹ ਕੁਝ ਸਮੇਂ ਤੱਕ ਭਾਰਤ ਵਿੱਚ ਅਟਾਰੀ ਵਾਹਗਾ ਸਰਹੱਦ ਰਾਹੀਂ ਦਾਖ਼ਲ ਹੋ ਜਾਣਗੇ।

ਪਰ ਅਹਿਮਦਗੜ੍ਹ ਤੋਂ ਮੁਹੰਮਦ ਮਨੀਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੁਣ ਫੋਨ ਆਇਆ ਹੈ ਕਿ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੇ ਭਾਰਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਅਟਾਰੀ ਸਰਹੱਦ ਤੋਂ ਹੀ ਵਾਪਸ ਮੋੜ ਦਿੱਤਾ ਹੈ।
ਕਰੋਨਾ ਵਾਇਰਸ ਕਰਕੇ ਅਟਾਰੀ ਵਿਖੇ ਜਿੱਥੇ ਬੀਟਿੰਗ ਦਾ ਰਿਟ੍ਰੀਟ ਸੈਰਾਮਨੀ ਪਹਿਲਾਂ ਹੀ ਬੰਦ ਹੋ ਚੁੱਕੀ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਅਟਾਰੀ ਬਾਰਡਰ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਸੀ। ਜਿਸ ਤਹਿਤ ਕੋਈ ਵੀ ਪਾਕਿਸਤਾਨੀ ਨਾਗਰਿਕ ਜਾਂ ਵਿਦੇਸ਼ੀ ਨਾਗਰਿਕ ਭਾਰਤ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ। ਸਿਰਫ ਭਾਰਤੀ ਨਾਗਰਿਕ ਜਿਹੜੇ ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ ਵਿੱਚ ਗਏ ਸੀ ਉਨ੍ਹਾਂ ਨੂੰ ਹੀ ਆਉਣ ਦੀ ਇਜਾਜ਼ਤ ਹੈ। ਮੁਹੰਮਦ ਮਨੀਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਕਾਰਨ ਬੇਹੱਦ ਪ੍ਰੇਸ਼ਾਨੀ ਹੋਈ ਹੈ।