Panchayat Elections in Punjab Live Update: ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਹੋਏ ਸ਼ੁਰੂ, ਜਾਣੋ ਤਾਜ਼ਾ ਅਪਡੇਟ

Panchayat Elections in Punjab Live Update: ਪੰਜਾਬ ਚ ਪਿੰਡਾਂ ਦੀ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਜਾਣੋ ਪਲ-ਪਲ ਦੀ ਅਪਡੇਟ

ABP Sanjha Last Updated: 15 Oct 2024 08:56 PM

ਪਿਛੋਕੜ

Panchayat Elections in Punjab Live Update: ਪੰਜਾਬ ਵਿੱਚ ਪਿੰਡਾਂ ਦੀ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ 1 ਕਰੋੜ 33...More

Panchayat Elections 2024 Live : ਪ੍ਰਵਾਸੀ ਮਹਿਲਾ ਬਣੀ ਪਿੰਡ ਦੀ ਸਰਪੰਚ

Panchayat Elections 2024 Live : ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਹੈ ਜਿੱਥੇ ਕਿ ਸਰਪੰਚੀ ਦੇ ਉਮੀਦਵਾਰ ਪ੍ਰਵਾਸੀ ਮਜ਼ਦੂਰ ਰਾਮ ਬਾਈ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਹੈ। ਇਸ ਮੌਕੇ ਰਾਮ ਬਾਈ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਇਸ ਪਿੰਡ ਦੀ ਸਰਪੰਚ ਰਹਿ ਚੁੱਕੀ ਹੈ।