ਚੰਡੀਗੜ੍ਹ: ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਜ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ। ਇਸ ਮੀਟਿੰਗ ਵਿੱਚ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਮਹਿਜ਼ ਨੰਬਰ ਨਹੀਂ ਦੱਸੇ ਗਏ ਸਗੋਂ ਬੱਚਿਆਂ ਦੇ ਪੇਪਰ ਵੀ ਵਿਖਾਏ ਗਏ। ਇਸ ਦੌਰਾਨ ਮਾਪਿਆਂ ਦਾ ਸਕੂਲ ਪਹੁੰਚਣ 'ਤੇ ਸੁਆਗਤ ਕੀਤਾ ਗਿਆ।


ਦੋਹਰੇ ਸੰਵਿਧਾਨ ਮਾਮਲੇ 'ਚ ਅੱਜ ਸੁਖਬੀਰ ਬਾਦਲ ਦੀ ਹੁਸ਼ਿਆਰਪੁਰ ਅਦਾਲਤ 'ਚ ਪੇਸ਼ੀ


ਇਸ ਮਿਲਣੀ ਵਿੱਚ ਨਾ ਸਿਰਫ਼ ਬੱਚਿਆਂ ਬਾਰੇ ਦੱਸਿਆ ਜਾ ਰਿਹਾ ਸਗੋਂ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਕਿਵੇਂ ਸੁਧਾਰ ਕੀਤਾ ਜਾਵੇ ਤੇ ਸਕੂਲ ਵਿੱਚ ਹੋਰ ਕੀ ਬਦਲਾਅ ਕੀਤੇ ਜਾ ਸਕਦੇ ਹਨ, ਇਸ ਬਾਬਤ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜੇ ਕਿਸੇ ਅਧਿਆਪਕ ਤੋਂ ਕਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਬਾਰੇ ਵੀ ਸਲਾਹ ਲਈ ਗਈ।


ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਵੀ ਸੁਝਾਅ ਆ ਰਹੇ ਹਨ, ਉਨ੍ਹਾਂ 'ਤੇ ਇੱਕ-ਇੱਕ ਕਰ ਕੰਮ ਕੀਤਾ ਜਾਵੇਗਾ।  ਇਸ ਦੀ ਪੂਰੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜੀ ਜਾਵੇਗੀ।


ਸੋਨਾਲੀ ਫੋਗਾਟ ਕਤਲ ਕੇਸ 'ਚ ਵੱਡਾ ਖੁਲਾਸਾ, PA ਸੁਧੀਰ ਸਾਂਗਵਾਨ ਨੇ ਕਬੂਲਿਆ ਜੁਰਮ, ਸਾਜ਼ਿਸ਼ ਤਹਿਤ ਕੀਤਾ ਸੀ ਕਤਲ


ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਉਹ ਕੇਵਲ ਮਾਪਿਆਂ ਨੂੰ ਬੱਚਿਆਂ ਦੇ ਨੰਬਰ ਨਹੀਂ ਦੱਸ ਰਹੇ ਸਗੋਂ ਉਨ੍ਹਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਉਨ੍ਹਾਂ ਦਾ ਬੱਚਾ ਸਕੂਲ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜਿਵੇਂ ਕਿ ਖੇਡਾਂ ਤੇ ਕਲਾ ਦੇ ਖ਼ੇਤਰ ਵਿੱਚ ਉਨ੍ਹਾਂ ਦੇ ਬੱਚੇ ਦੀ ਕਿੰਨੀ ਦਿਲਚਸਪੀ ਹੈ।


ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਮਾਪਿਆਂ ਦਾ ਮਿਲਣੀ ਕਰਵਾ ਕੇ ਚੰਗਾ ਉਪਰਾਲਾ ਕੀਤਾ ਗਿਆ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਇਹ ਉਪਰਾਲਾ ਲਗਾਤਾਰ ਚਲਦਾ ਹੈ ਤੇ ਇਸ 'ਤੇ ਕੋਈ ਅਸਰ ਵੀ ਹੁੰਦਾ ਹੈ ਜਾਂ ਫਿਰ ਇਹ ਮਹਿਜ਼ ਇੱਕ ਦਿਨ ਦੀ ਵਾਹ-ਵਹਾਈ ਵਟੋਰਨ ਲਈ ਖੇਡਿਆ ਗਿਆ ਸਿਆਸੀ ਪੈਂਤੜਾ ਹੈ।