ਅੰਮ੍ਰਿਤਪਾਲ ਸਿੰਘ ਦੀ ਰਿਪੋਰਟ
ਚੰਡੀਗੜ੍ਹ: ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਕੇ 'ਆਪ' ਸੁਪਰੀਮੋ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਪਰਗਟ ਸਿੰਘ ਨੇ ਟਵੀਟ ਕਰਦਿਆਂ ਲਿਖਿਆ..


ਕੇਜਰੀਵਾਲ ਜੀ ਦਾ ਪਾਖੰਡ- ArvindKejriwal ਕਹਿ ਰਹੇ ਹਨ ਕਿ PM ਮੋਦੀ ਦੇ ਪ੍ਰੈੱਸ ਇੰਚਾਰਜ ਪੱਤਰਕਾਰਾਂ ਨੂੰ ਖਬਰਾਂ ਨਾ ਲਾਉਣ ਲਈ ਧਮਕੀਆਂ ਦਿੰਦੇ ਹਨ। ਕੇਜਰੀਵਾਲ ਜੀ ਪੰਜਾਬ ਵਿੱਚ ਤੁਸੀਂ ਵੀ ਉਹੀ ਕਰਦੇ ਹੋ। ਪੱਤਰਕਾਰਾਂ ਦੀਆਂ ਖਬਰਾਂ ਨੂੰ ਡਿਲੀਟ/ਐਡਿਟ ਕਰਵਾਉਣ ਲਈ ਡਰਾ ਧਮਕਾ ਕੇ ਵਿਰੋਧੀ ਧਿਰ ਨੂੰ ਬਲੈਕਆਊਟ ਕਰਨ ਤੋਂ ਰੋਕਿਆ ਜਾਂਦਾ ਹੈ। 




ਉਨ੍ਹਾਂ ਅੱਗੇ ਕਿਹਾ ਹੈ ਕਿ ਵਿਰੋਧੀ ਦੇ ਟਵੀਟਸ ਤੇ ਬਿਆਨਾਂ ਨੂੰ ਕਵਰ ਕਰਨ ਤੋਂ ਰੋਕਿਆ ਜਾਂਦਾ ਹੈ। ਕਾਨਫਰੰਸ ਨੂੰ ਲਾਈਵ ਹੋਣ ਤੋਂ ਰੋਕਿਆ ਗਿਆ ਹੈ। ਕੇਜਾਰੀਵਾਲ ਜੀ ਤੁਸੀਂ ਵੀ ਮੀਡੀਆ ਦੀ ਅਜ਼ਾਦੀ ਨੂੰ ਦਬਾਉਣ ਲਈ ਮੋਦੀ ਤੋਂ ਘੱਟ ਨਹੀਂ ਕਰ ਰਹੇ। ਪਹਿਲਾਂ ਪੰਜਾਬ ਵਿੱਚ ਆਪਣੇ ਗੁੰਡਿਆਂ ਨੂੰ ਰੋਕੋ। ਇਸ ਲਈ ਤੁਹਾਨੂੰ ਪੰਜਾਬ ਵਿੱਚ "ਛੋਟਾ ਮੋਦੀ" ਵੀ ਕਿਹਾ ਜਾਂਦਾ ਹੈ।



ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕਈ ਜ਼ਮੀਨੀ ਪੱਧਰ ਦੇ ਪੱਤਰਕਾਰਾਂ ਦੀਆਂ ਇਨ੍ਹਾਂ ਸੰਚਾਲਕਾਂ ਦੀਆਂ ਵਟਸਐਪ ਕਾਲਾਂ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮੈਂ 'ਸੂਚਨਾ ਤੇ ਲੋਕ ਸੰਪਰਕ' ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਗਲੀ ਵਾਰ ਤੁਹਾਡਾ ਨਾਮ ਲਿਖਿਆ ਜਾਵੇਗਾ ਤੇ ਉਨ੍ਹਾਂ ਸਭ ਨੂੰ ਕਿਹਾ ਕਿ ਗਲਤ ਕੰਮਾਂ ਵਿੱਚ ਉਨ੍ਹਾਂ ਦਾ ਸਾਥ ਨਾ ਦਿਓ।


 


ਦੱਸ ਦਈਏ ਕਿ ਕੁਝ ਦਿਨ ਪਹਿਲਾ ਵੀ ਪ੍ਰਗਟ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ'ਪੰਜਾਬ ਵਿੱਚ ਦਿੱਲੀ ਮਾਡਲ....


ਪੰਜਾਬ ਵਿੱਚ ਪੰਜ ਮਹੀਨਿਆਂ ਤੋਂ ਮੈਡੀਕਲ ਸੇਵਾਵਾਂ ਠੱਪ ਪਈਆਂ ਹਨ, ਕਿਸੇ ਹਸਪਤਾਲ, ਡਿਸਪੈਂਸਰੀ ਵਿੱਚ ਦਵਾਈ ਨਹੀਂ ਹੈ। ਸਟਾਫ ਪੂਰਾ ਨਹੀਂ ਹੈ। ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਈ ਮਹੀਨਿਆਂ ਤੋਂ ਦਵਾਈਆਂ ਖਤਮ ਹੋ ਚੁੱਕੀਆਂ ਹਨ।' ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਤੰਜ਼ ਕਸਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਚ ਪ੍ਰਚਾਰ ਕਰਨ 'ਚ ਵਿਆਸਤ ਹਨ।