Punjab News: ਦਿੱਲੀ ਤੋਂ ਆਏ ਸਤਿੰਦਰ ਜੈਨ ਦੇ PA, ਆਮ ਆਦਮੀ ਪਾਰਟੀ ਦੇ ਆਗੂ ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ OSD ਲਗਾਇਆ ਗਿਆ ਹੈ। ਇਸ ਨੂੰ ਲੈਕੇ ਪੰਜਾਬ ਦੀ ਸਿਆਸਤ ਭੱਖ ਗਈ ਹੈ, ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਹਨ।
ਜਿਵੇਂ ਕਿ ਪਹਿਲਾਂ ਵੀ ਪੰਜਾਬ ਸਰਕਾਰ ਵਿੱਚ ਗੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ 'ਤੇ ਬਿਠਾਇਆ ਗਿਆ ਹੈ ਅਤੇ ਲਗਾਤਾਰ ਇਸ ਦਾ ਵਿਰੋਧ ਵੀ ਹੋਇਆ ਪਰ ਅੱਜ ਫਿਰ ਪੰਜਾਬ ਸਰਕਾਰ ਨੇ ਇੱਕ ਹੋਰ ਜ਼ਿੰਮੇਵਾਰੀ ਸ਼ਾਨੀਨ ਮਿੱਤਰਾ ਨੂੰ ਸੌਂਪ ਦਿੱਤੀ ਹੈ। ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਇਸ ਫੈਸਲੇ 'ਤੇ ਕਾਂਗਰਸ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ, ਦੱਸ ਦਈਏ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਬੰਦਾ ਇਸ ਅਹੁਦੇ ਲਈ ਯੋਗ ਨਹੀਂ ਮਿਲਿਆ ਜਾਂ ਫਿਰ ਕੇਜਰੀਵਾਲ ਵਲੋਂ ਹੋਰ ਮੰਤਰੀ ਅਤੇ ਮਹਿਕਮੇ ਵਿੱਚ ਆਪਣੇ ਬੰਦੇ ਫਿੱਟ ਕੀਤੇ ਜਾ ਰਹੇ ਹਨ।
ਐਕਸ 'ਤੇ ਪੋਸਟ ਕਰਦਿਆਂ ਹੋਇਆਂ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਅਤੇ ਓਹਨਾ ਦੇ ਮੰਤਰੀਆਂ ਲਈ ਪੰਜਾਬੀ ਪੰਜਾਬ ਦੇ ਅਹੁਦਿਆਂ ਲਈ 'ਯੋਗ' ਨਹੀਂ ਹਨ — ਇਸ ਲਈ ਹੁਣ ਦਿੱਲੀ ਤੋਂ ਆਏ ਸਤਿੰਦਰ ਜੈਨ ਦੇ PA, ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ OSD ਲਾਇਆ ਗਿਆ ਹੈ। ਪੰਜਾਬ ਵਿੱਚ ਕੋਈ ਯੋਗ ਨਹੀਂ ਮਿਲਿਆ? ਜਾਂ ਕੇਜਰੀਵਾਲ ਵੱਲੋਂ ਹਰ ਮੰਤਰੀ ਅਤੇ ਮਹਿਕਮੇ ਵਿੱਚ ਆਪਣੇ ਖਾਸ ਬੰਦੇ ਫਿੱਟ ਕੀਤੇ ਜਾ ਰਹੇ ਹਨ?
ਜ਼ਿਕਰ ਕਰ ਦਈਏ ਕਿ ਸ਼ਾਲੀਨ ਮਿੱਤਰਾ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਜ਼ਿੰਮੇਵਾਰੀ ਨਿਭਾਉਣਗੇ। ਸ਼ਾਲੀਨ ਮਿੱਤਰਾ ਨੂੰ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਉੱਥੇ ਹੀ ਪਹਿਲਾਂ ਵੀ ਭਗਵੰਤ ਮਾਨ ਸਰਕਾਰ ਨੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਵੀ ਕਈ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆ ਹਨ, ਜਿਸ 'ਤੇ ਵਿਰੋਧੀ ਧਿਰ ਨੇ ਇਤਰਾਜ਼ ਜਤਾਇਆ ਹੈ ਅਤੇ ਇਸ ਨੂੰ ਗਲਤ ਵੀ ਕਰਾਰ ਦਿੱਤਾ ਹੈ।