Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੀ ਮਸ਼ਹੂਰੀ ਤੋਂ ਵਿਹਲ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਵੱਲ ਖੜ੍ਹਾ ਪੀਆਰਟੀਸੀ ਦਾ 250 ਕਰੋੜ ਰੁਪਏ ਬਕਾਇਆ ਭਰ ਦਿਓ। 



ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ...ਮੰਤਰੀ ਅਨਮੋਲ ਗਗਨ ਮਾਨ ਜੀ ਅਗਰ ਦਿੱਲੀ ਸਰਕਾਰ ਦੀ ਮਸ਼ਹੂਰੀ ਤੋਂ ਵਿਹਲ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਵੱਲ PRTC ਦਾ ਜੋ 250 ਕਰੋੜ ਰੁਪਏ ਬਕਾਇਆ ਹੈ, ਓਹ ਤਾਂ ਭਰ ਦੇਵੋ। ਮਸ਼ਹੂਰੀਆਂ ਤੇ ਕਰੋੜਾਂ ਖਰਚਣ ਵਾਲੀ ਭਗਵੰਤ ਮਾਨ ਸਰਕਾਰ ਨੇ ਸਿਆਸੀ ਰੈਲੀਆਂ ਲਈ ਜੋ ਸਰਕਾਰੀ ਬੱਸਾਂ ਦੀ ਦੁਰਵਰਤੋਂ ਕੀਤੀ ਸੀ, ਓਹਦਾ ਬਕਾਇਆ ਵੀ ਬਾਕੀ ਹੈ।


ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਬੱਸਾਂ ਵਿੱਚ ਕੈਮਰੇ, ਪੈਨਿਕ ਬਟਨ, ਸਕਿਊਰੀਟੀ ਗਾਰਡ ਛੱਡੋ ਅਗਰ ਆਪ ਪੰਜਾਬ ਦੇ ਰਾਜ ਵਿੱਚ ਸਰਕਾਰੀ ਬੱਸਾਂ ਚੱਲਦੀਆਂ ਰਹਿ ਜਾਣ ਏਹੀ ਬਹੁਤ ਵੱਡੀ ਗੱਲ ਹੋਵੇਗੀ।