ਅੰਮ੍ਰਿਤਪਾਲ ਸਿੰਘ ਦੀ ਰਿਪੋਰਟ

ਚੰਡੀਗੜ੍ਹ: ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ (Congress MLA Pargat Singh) ਨੇ 'ਆਮ ਆਦਮੀ ਪਾਰਟੀ' (Aam Aadmi Party) ਉੱਪਰ ਹਮਲਾ ਬੋਲਿਆ ਹੈ।




ਪਰਗਟ ਸਿੰਘ ਨੇ ਟਵੀਟ ਕਰਦਿਆਂ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ 'ਪੰਜਾਬ ਵਿੱਚ ਇਨ੍ਹਾਂ ਨੇ ਮੀਡੀਆ ਹਾਊਸਾਂ ਨੂੰ ਸਿੱਧੇ ਤੌਰ 'ਤੇ ਇਸ਼ਤਿਹਾਰਾਂ ਦੇ ਰੂਪ 'ਚ ਰਿਸ਼ਵਤ ਦੇ ਕੇ ਪੱਤਰਕਾਰਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਬਾਅਦ ਵਿੱਚ ਉਨ੍ਹਾਂ ਦਾ ਮੀਡੀਆ Monitoring ਸੈੱਲ ਫੋਨ ਕਰਕੇ ਪੱਤਰਕਾਰਾਂ ਨੂੰ ਧਮਕੀਆਂ ਦਿੰਦਾ ਹੈ। ਖ਼ਬਰਾਂ ਨੂੰ ਡਿਲੀਟ ਕਰਵਾਇਆ ਜਾਂਦਾ ਹੈ, ਜਾਂ ਖ਼ਬਰ ਨੂੰ ਐਡਿਟ ਕਰਵਾਇਆ ਕੀਤਾ ਜਾਂਦਾ ਹੈ। ਪੰਜਾਬ ਵਿੱਚ ਮੀਡੀਆ ਦਾ ਬਹੁਤ ਬੁਰਾ ਹਾਲ ਹੈ।




ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾ ਵੀ ਪਰਗਟ ਸਿੰਘ ਨੇ ਰਾਜਿੰਦਰਾ ਹਸਪਤਾਲ ਨੂੰ ਲੈ ਕੇ ਆਪ ਸਰਕਾਰ 'ਤੇ ਟਵੀਟ ਕਰਕੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਸੀ ਕਿ 'ਪੰਜਾਬ ਵਿੱਚ ਦਿੱਲੀ ਮਾਡਲ' ਪੰਜਾਬ ਵਿੱਚ ਪੰਜ ਮਹੀਨਿਆਂ ਤੋਂ ਮੈਡੀਕਲ ਸੇਵਾਵਾਂ ਠੱਪ ਪਈਆਂ ਹਨ, ਕਿਸੇ ਹਸਪਤਾਲ, ਡਿਸਪੈਂਸਰੀ ਵਿੱਚ ਦਵਾਈ ਨਹੀਂ ਹੈ। ਸਟਾਫ ਪੂਰਾ ਨਹੀਂ ਹੈ। ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਈ ਮਹੀਨਿਆਂ ਤੋਂ ਦਵਾਈਆਂ ਖਤਮ ਹੋ ਚੁੱਕੀਆਂ ਹਨ।' ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਤੰਜ਼ ਕਸਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਪ੍ਰਚਾਰ ਕਰਨ 'ਚ ਵਿਆਸਤ ਹਨ।






ਮੁਲਾਜ਼ਮਾਂ ਦੀ ਤਨਖਾਹ ਦਾ ਮੁੱਦਾ ਵੀ ਭੱਖਿਆ ਸੀ, ਪਰਗਟ ਸਿੰਘ ਬੋਲੇ ਫ੍ਰੀ ਸੇਵਾਵਾਂ ਬੰਦ ਕਰ ਦੇਣ...


ਪਰਗਟ ਸਿੰਘ ਨੇ ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਕਿਹਾ, "ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ।ਕੁਝ ਵੀ ਕੰਮ ਕਰਨ ਤੋਂ ਪਹਿਲਾਂ ਜੇਬ ਦੇਖਣੀ ਪੈਂਦੀ ਹੈ। 2017 ਤੋਂ 2022 ਤੱਕ ਕਦੇ ਵੀ ਨਹੀਂ ਹੋਇਆ ਕਿ ਮੁਲਾਜ਼ਮਾਂ ਨੂੰ 7 ਤਰੀਕ ਤੱਕ ਤਨਖਾਹ ਨਾ ਮਿਲੀ ਹੋਵੇ।"


ਪੰਜਾਬ ਪੁਲਿਸ ਦੇ ਕਰਮਚਾਰੀਆਂ ਬਾਰੇ ਗੱਲ ਕਰਦੇ ਪਰਗਟ ਨੇ ਕਿਹਾ, "ਪੰਜਾਬ ਪੁਲਿਸ ਦੇ ਜਵਾਨ 24 ਘੰਟੇ ਡਿਊਟੀ ਕਰਦੇ ਹਨ।ਇਨ੍ਹਾਂ ਦਾ ਮੋਰਾਲ ਕਿਵੇਂ ਵਧੇਗਾ। ਜਿਸ ਸਹਿਤ ਅਤੇ ਸਿੱਖਿਆ ਦੇ ਮੁੱਦੇ 'ਤੇ ਗਰੰਟੀ ਦਿੱਤੀ ਗਈ ਸੀ ਉਹ ਵੀ ਅੱਜ ਤਨਖਾਹ ਦਾ ਇੰਤਜ਼ਾਰ ਕਰ ਰਹੇ ਹਨ।


ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਸਲਾਹ ਦਿੰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ "ਸਰਕਾਰ ਨੂੰ ਮੁਫ਼ਤ ਦੀਆਂ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਹਨ ਜੇ ਜ਼ਿਆਦਾ ਦਿਕੱਤ ਆ ਰਹੀ ਹੈ। ਜਦੋਂ ਸਾਡੀ ਸਰਕਾਰ ਵੱਲੋਂ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦਿੱਤਾ ਗਿਆ ਤਾਂ ਮੈਂ ਖੁਦ ਵੀ ਇਸਦੇ ਖਿਲਾਫ਼ ਸੀ।ਇਹ ਤਾਂ ਬਦਲਾ ਕਰਨ ਲਈ ਆਏ ਸੀ ਤਾਂ ਹੁਣ ਠੀਕ ਕਰਨ।"


ਮਾਨ ਸਰਕਾਰ ਨੂੰ ਇਸ਼ਤਿਹਾਰਬਾਜ਼ੀ 'ਤੇ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਛੋਟੇ ਤੋਂ ਛੋਟਾ ਕੰਮ ਵੀ ਬਿਨ੍ਹਾ ਪਬਲੀਸਿਟੀ ਦੇ ਨਹੀਂ ਹੁੰਦਾ।ਖ਼ਬਰ ਦੇ ਰੂਪ 'ਚ ਵੀ ਇਸ਼ਤਿਹਾਰ ਦਿੱਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਜਦੋਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਾ ਮਿਲੀ ਤਾਂ ਉਨ੍ਹਾਂ 'ਚ ਅਵਿਸ਼ਵਾਸ ਪੈਦਾ ਹੋ ਜਾਏਗਾ।ਉਨ੍ਹਾਂ ਕਿਹਾ ਕਿ, "ਮੈਨੂੰ ਲੱਗਦਾ ਹੈ ਕਿ ਆਪ ਸਰਕਾਰ ਨੂੰ ਤਨਖਾਹ ਲਈ ਕਰਜ਼ਾ ਲੈਣਾ ਪਵੇਗਾ।"