ਚੰਡੀਗੜ੍ਹ: ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ'ਪੰਜਾਬ ਵਿੱਚ ਦਿੱਲੀ ਮਾਡਲਪੰਜਾਬ ਵਿੱਚ ਪੰਜ ਮਹੀਨਿਆਂ ਤੋਂ ਮੈਡੀਕਲ ਸੇਵਾਵਾਂ ਠੱਪ ਪਈਆਂ ਹਨ, ਕਿਸੇ ਹਸਪਤਾਲ, ਡਿਸਪੈਂਸਰੀ ਵਿੱਚ ਦਵਾਈ ਨਹੀਂ ਹੈ। ਸਟਾਫ ਪੂਰਾ ਨਹੀਂ ਹੈ।ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਈ ਮਹੀਨਿਆਂ ਤੋਂ ਦਵਾਈਆਂ ਖਤਮ ਹੋ ਚੁੱਕੀਆਂ ਹਨ'ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਤੰਜ਼ ਕਸਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਚ ਪ੍ਰਚਾਰ ਕਰਨ 'ਚ ਵਿਆਸਤ ਹਨ।
ਦੂਜੇ ਪਾਸੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਖਾਸ ਅਪੀਲ ਕੀਤੀ
'ਪਿਆਰੇ ਭਗਵੰਤ ਮਾਨ ਜੀ ਕਿਰਪਾ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਵੱਲ ਧਿਆਨ ਦਿਓ ਜੋ ਕਿ ਇੱਕ ਮੈਡੀਕਲ ਕਾਲਜ ਦੇ ਨਾਲ ਸਭ ਤੋਂ ਨਾਮਵਰ ਸੰਸਥਾਵਾਂ ਵਿੱਚੋਂ ਇੱਕ ਹੈ ਜਿੱਥੇ 1200 ਮਰੀਜ਼ ਓਪੀਡੀ ਲਈ ਆਉਂਦੇ ਹਨ ਪਰ ਜੁਲਾਈ ਤੋਂ ਕੋਈ ਦਵਾਈ ਨਹੀਂ ਹੈ!
ਦੱਸ ਦਈਏ ਕਿ ਬੀਤੇ ਦਿਨ ਭਗਵੰਤ ਮਾਨ ਹਰਿਆਣਾ 'ਚ ਪ੍ਰਚਾਰ ਕਰਨ ਗਏ ਸੀ,
ਆਮ ਆਦਮੀ ਪਾਰਟੀ ਨੇ ਹਿਸਾਰ ਦੇ ਆਦਮਪੁਰ ਵਿੱਚ ਤਿਰੰਗਾ ਯਾਤਰਾ ਕੱਢ ਕੇ ਰੈਲੀ ਕੀਤੀ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐਮ ਭਾਗਵਤ ਮਾਨ, ਸੁਸ਼ੀਲ ਗੁਪਤਾ, ਅਸ਼ੋਕ ਤੰਵਰ ਆਦਿ ਨਜ਼ਰ ਆਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਹੈ, ਉਸ ਤੋਂ ਬਦਲਾਅ ਆਉਣਾ ਤੈਅ ਹੈ। ਉਹ 2024 ਵਿੱਚ ਹੋਣ ਵਾਲੀਆਂ ਚੋਣਾਂ ਦਾ ਜ਼ਿਕਰ ਕਰ ਰਹੇ ਸਨ। ਭਗਵੰਤ ਮਾਨ ਨੇ ਸਟੇਜ ਤੋਂ ਅਰਵਿੰਦ ਕੇਜਰੀਵਾਲ ਦੀ ਤਾਰੀਫ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ, ਅਸੀਂ ਇਸੇ ਤਰ੍ਹਾਂ ਆਦਮਪੁਰ ਆਏ ਹਾਂ। ਆਦਮਪੁਰ ਦੀ ਰੈਲੀ ਵਿੱਚ ਭੀੜ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਦਮਪੁਰ ਦੇ ਲੋਕ ਕੁਝ ਨਵਾਂ ਕਰਨ ਵਾਲੇ ਹਨ।
ਭਗਵੰਤ ਮਾਨ ਨੇ ਕਾਂਗਰਸ ਤੋਂ ਭਾਜਪਾ 'ਚ ਆਏ ਕੁਲਦੀਪ ਬਿਸ਼ਨੋਈ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੀਡਰ ਤੁਹਾਡੇ ਕੋਲ ਆਉਂਦੇ ਹਨ ਤੇ ਵੋਟਾਂ ਮੰਗਦੇ ਹਨ ਇਹ ਕਹਿ ਕੇ ਉਹ ਵਿਧਾਨ ਸਭਾ ਵਿੱਚ ਵੀ ਪਹੁੰਚ ਜਾਂਦੇ ਹਨ ਆਗੂ ਜਨਤਾ ਤੋਂ ਇਸ ਬਾਰੇ ਪੁੱਛਦੇ ਹਨ। ਕੀ ਕੁਲਦੀਪ ਬਿਸ਼ਨੋਈ ਨੇ ਪਾਰਟੀ ਬਦਲਣ ਤੋਂ ਪਹਿਲਾਂ ਜਨਤਾ ਤੋਂ ਪੁੱਛਿਆ ਸੀ ਕਿ ਉਹ ਕੀ ਚਾਹੁੰਦੀ ਹੈ?