ਚੰਡੀਗੜ੍ਹ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਖੁਦ ਹੀ ਆਪਣਾ ਭਾਅ 25 ਕਰੋੜ ਲਗਾ ਲਿਆ, ਖੁਦ ਹੀ "ਅਪ੍ਰੇਸ਼ਨ ਲੋਟਸ" ਦਾ ਰੌਲਾ ਪਾ ਲਿਆ, ਖੁਦ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ, ਖੁਦ ਹੀ ਕਹਿੰਦੇ ਸਾਨੂੰ ਸਾਡੇ ਬੰਦਿਆ ਤੇ ਵਿਸ਼ਵਾਸ ਹੈ, ਆਪਣਾ ਹੀ ਮੋਢਾ ਆਪ ਹੀ ਥਾਪੜ ਲਿਆ!! ਨਾ ਕੋਈ ਸਬੂਤ, ਨਾਂ ਖਰੀਦਣ ਵਾਲੇ ਦਾ ਨਾਂ, ਨਾ ਫੋਨ ਕਰਨ ਵਾਲੇ ਦਾ ਨੰਬਰ , ਨਾਂ FIR ਚ ਕੋਈ ਨਾਂ- ਨੰਬਰ । ਪੰਜਾਬ ਦੇ ਅਸਲ ਮਸਲੇ ਅਤੇ ਆਪਣੇ ਮੰਤਰੀ ਦੀ ਕਰੱਪਸ਼ਨ ਲੁਕਾਉਣ ਲਈ ਐਵੇ ਆਪਸ ਵਿੱਚ ਖੇਡਾਂ ਹੀ ਖੇਡੀ ਜਾਂਦੇ ਆ ਅਖੌਤੀ ਕੱਟੜ ਇਮਾਨਦਾਰ॥



ਦਰਅਸਲ 'ਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀ ਮੰਗਲਵਾਰ ਦੀ ਕਾਰਵਾਈ ਕਾਫੀ ਹੰਗਾਮੇ ਵਾਲੀ ਰਹੀ ਹੈ। ਆਪ ਸਰਕਾਰ ਨੇ ਇਸ ਸੈਸ਼ਨ 'ਚ ਭਰੋਸੇ ਦਾ ਮਤਾ ਪਾਸ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਭਰੋਸੇ ਦੇ ਪ੍ਰਸਤਾਵ ਦਾ ਮਤਲਬ ਹੈ ਕਿ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਹਨ ਅਤੇ ਅਸੀਂ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਦੱਸਣਾ ਚਾਹੁੰਦੇ ਹਾਂ। ਸਾਨੂੰ ਲੋਕਾਂ ਵਿੱਚ ਵਿਸ਼ਵਾਸ ਹੈ ਅਤੇ ਲੋਕਾਂ ਦਾ ਸਾਡੇ ਵਿੱਚ ਵਿਸ਼ਵਾਸ ਹੈ, ਇਸ ਲਈ ਅਸੀਂ ਭਰੋਸੇ ਦਾ ਪ੍ਰਸਤਾਵ ਲਿਆਏ ਹਾਂ।

 

ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ। ਭਰੋਸੇ ਦਾ ਮਤਾ ਪਾਸ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਕਾਂਗਰਸ ਹਾਰ ਬਰਦਾਸ਼ਤ ਨਹੀਂ ਕਰਦੀ। ਕਾਂਗਰਸ ਦੀ ਹਾਲਤ ਅਜਿਹੀ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਵਿਧਾਇਕ ਵੇਚਣੇ ਪੈ ਰਹੇ ਹਨ। ਇਹ ਅਪਰੇਸ਼ਨ ਲੋਟਸ ਦਾ ਵੀ ਸਮਰਥਨ ਕਰਦੀ ਨਜ਼ਰ ਆ ਰਹੀ ਹੈ। ਉਸਨੇ ਦਿੱਲੀ ਵਿੱਚ ਵੀ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਕੀ ਹੋਇਆ ਸਭ ਨੂੰ ਪਤਾ ਹੈ। 

 

ਦੱਸ ਦੇਈਏ ਕਿ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਬੁਲਾਇਆ ਗਿਆ ਸੀ ਪਰ ਬਾਅਦ 'ਚ ਸਮਾਂ ਵਧਾ ਦਿੱਤਾ ਗਿਆ ਹੈ ਤੇ ਹੁਣ ਸੈਸ਼ਨ 3 ਅਕਤੂਬਰ ਤੱਕ ਚੱਲੇਗਾ। 29 ਅਤੇ 30 ਸਤੰਬਰ ਨੂੰ ਸੈਸ਼ਨ ਦੀ ਕਾਰਵਾਈ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਛੁੱਟੀ ਰਹੇਗੀ ਅਤੇ ਇਸ ਤੋਂ ਬਾਅਦ 3 ਅਕਤੂਬਰ ਨੂੰ ਸੈਸ਼ਨ ਦਾ ਆਖਰੀ ਦਿਨ ਹੋਵੇਗਾ। ਵਿਸ਼ਵਾਸ ਪ੍ਰਸਵਤ ਦੀ ਵੋਟਿੰਗ 3 ਅਕਤੂਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਸੈਸ਼ਨ ਦੀ ਕਾਰਵਾਈ 29 ਸਤੰਬਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।