ਸੰਗਰੂਰ: ਕੈਪਟਨ ਸਰਕਾਰ ਨੂੰ ਗ੍ਰਿਫ਼ਤਾਰ ਕਰਨ ਦਾ ਚੈਲੰਜ ਦੇਣ ਚੰਡੀਗੜ੍ਹ ਪੁੱਜੇ ਸਾਬਕਾ ਮੁੱਖ ਮੰਤਰੀ ਨੇ ਅਗਲੇ ਦਿਨ ਇਰਾਦਾ ਬਦਲ ਲਿਆ ਜਾਪਦਾ ਹੈ। ਸਰਕਾਰ 'ਤੇ ਬਦਲਾਖੋਰੀ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਬਹਾਨੇ ਬਣਾਉਣ ਦੀ ਬਜਾਏ ਬਹਾਦੁਰੀ ਨਾਲ ਸਿੱਧਾ ਗ੍ਰਿਫ਼ਤਾਰੀ ਦੇਣ ਦੀ ਪੇਸ਼ਕਸ਼ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਹੁਣ ਕੁਝ ਹੋਰ ਹੀ ਰਹਿ ਰਹੇ ਹਨ।
ਜ਼ਰੂਰ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ- SIT ਵੱਲੋਂ ਪੁਲਿਸ ਅਫ਼ਸਰਾਂ ਦੇ ਨਜ਼ਦੀਕੀਆਂ ਤੋਂ ਪੁੱਛਗਿੱਛ
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਬਾਦਲ ਨੇ ਬਾਕਾਇਦਾ ਉਦਾਹਰਨ ਦਿੱਤੀ ਕਿ ਹੁਣ ਜਿਵੇਂ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਹੋਇਆ ਤਾਂ ਕੀ ਪ੍ਰਧਾਨ ਮੰਤਰੀ 'ਤੇ ਕੇਸ ਦਰਜ ਹੋ ਜਾਵੇ, ਅਜਿਹਾ ਨਹੀਂ ਹੁੰਦਾ।
ਸਬੰਧਤ ਖ਼ਬਰ- ਬੇਅਦਬੀ ਤੇ ਗੋਲੀ ਕਾਂਡ: ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੇ ਬਾਦਲ
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਐਸਆਈਟੀ ਬਣਾ ਕੇ ਸਿਰਫ ਤੇ ਸਿਰਫ ਸਾਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਸਾਰੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਦਲ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਾਰ ਦਿੰਦਿਆਂ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀ ਪਾਰਟੀ ਕਰਾਰ ਦਿੱਤਾ।
ਇਹ ਵੀ ਪੜ੍ਹੋ- ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ: SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤਲਬ