ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਵੇਰੇ ਸਾਢੇ ਦਸ ਵਜੇ ਚੰਡੀਗੜ੍ਹ ਦੇ ਸੈਕਟਰ 4 'ਚ ਸਥਿਤ ਆਪਣੇ ਸਰਕਾਰੀ ਐਮਐਲਏ ਫਲੈਟ ਤੇ ਐਸਆਈਟੀ ਸਾਹਮਣੇ ਪੇਸ਼ ਹੋਣਗੇ।

ਬੇਸ਼ੱਕ ਉਨ੍ਹਾਂ ਦੀ ਸਿਹਤ ਅਜੇ ਠੀਕ ਨਹੀਂ ਪਰ ਉਹ ਦੇਸ਼ ਦੇ ਨਾਗਰਿਕ ਵਜੋਂ ਆਪਣੇ ਕਾਨੂੰਨੀ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਚਾਹਵਾਨ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਐਸਆਈਟੀ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕੋਈ ਹੋਰ ਤਰੀਕ ਦੇਣ ਦੀ ਅਪੀਲ ਕੀਤੀ ਸੀ। ਬਾਦਲ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ ਵੱਲੋਂ ਬੁਲਾਇਆ ਗਿਆ ਹੈ।

 

ਇਹ ਵੀ ਪੜ੍ਹੋCovid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ

 

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

 

 

https://play.google.com/store/apps/details?id=com.winit.starnews.hin

 

 

 

https://apps.apple.com/in/app/abp-live-news/id811114904