Punjab news: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ 'ਤੇ ਨਿਸ਼ਾਨਾ ਸਾਧਿਆ ਤਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ 'ਤੇ ਹਮਲਾ ਬੋਲਿਆ। ਬਾਜਵਾ ਨੇ ਕਿਹਾ ਕਿ ਸਿੱਧੂ ਆਪਣਾ ਨਵਾਂ ਅਖਾੜਾ ਲਗਾਉਣਾ ਬੰਦ ਕਰ ਦੇਣ।


ਇਹ ਚੰਗੀ ਗੱਲ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਜਿਹੜਾ ਰੁਤਬਾ ਉਨ੍ਹਾਂ ਨੂੰ ਦਿੱਤਾ ਹੈ, ਉਸ ਨੂੰ ਕਾਇਮ ਰੱਖਣ। ਮੈਚਿਊਰਿਟੀ ਵਾਲੀਆਂ ਗੱਲਾਂ ਕਰੋ। ਦੋ ਦਿਨਾਂ ਬਾਅਦ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ। ਉੱਥੇ ਸਟੇਜ 'ਤੇ ਆ ਕੇ ਆਪਣਾ ਵਿਚਾਰ ਪੇਸ਼ ਕਰਨ।


ਬਾਜਵਾ ਨੇ ਕਿਹਾ ਕਿ ਸਿੱਧੂ ਦੀ ਅਗਵਾਈ 'ਚ ਕਾਂਗਰਸ ਦਾ ਜੋ ਹਾਲ ਹੋਇਆ, 78 ਤੋਂ 18 ਸੀਟਾਂ ਰਹਿ ਗਈਆਂ, ਇਸ ‘ਤੇ ਧਿਆਨ ਦਿਓ। ਦੋਰਾਹਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਵਿੱਚ ਬਜਾਵਾ ਪਹੁੰਚੇ ਸਨ।


ਇਹ ਵੀ ਪੜ੍ਹੋ: TMC ਸਾਂਸਦ ਕਲਿਆਣ ਬੈਨਰਜੀ ਨੇ ਉੱਪ ਰਾਸ਼ਟਰਪਤੀ ਦੀ ਕੀਤੀ ਨਕਲ, ਰਾਹੁਲ ਗਾਂਧੀ ਬਣਾਉਂਦੇ ਰਹੇ ਵੀਡੀਓ, ਭੜਕੇ ਜਗਦੀਪ ਧਨਖੜ


CM ਦੀ ਪਤਨੀ ਦੇ ਕਾਫਲੇ 'ਤੇ ਕੱਸਿਆ ਤੰਜ


ਬਾਜਵਾ ਨੇ ਸੀਐਮ ਭਗਵੰਤ ਮਾਨ ਦੀ ਪਤਨੀ ਦੇ ਕਾਫ਼ਲੇ ਦੀ ਵਾਇਰਲ ਹੋ ਰਹੀ ਵੀਡੀਓ 'ਤੇ ਕਿਹਾ ਕਿ ਸੀਐਮ ਦੀ ਪਤਨੀ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕਿਹੜਾ ਅਹੁਦਾ ਹੈ ਕਿ ਇੰਨੀ ਸੁਰੱਖਿਆ ਦਿੱਤੀ ਜਾਂਦੀ ਹੈ। ਦਰਅਸਲ, ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਲੋਕ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛ ਲੈਣਗੇ।


ਕੇਜਰੀਵਾਲ ਨੌਟੰਕੀ, ਭਗਵੰਤ ਆਰਟਿਸਟ


ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੌਟੰਕੀ ਹਨ ਅਤੇ ਭਗਵੰਤ ਮਾਨ ਕਲਾਕਾਰ ਹੈ। ਦੋਵੇਂ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਵੋਟਾਂ ਲਈਆਂ। ਕਿਸਾਨਾਂ ਨਾਲ ਵੀ ਧੋਖਾ ਕੀਤਾ।


ਮਜੀਠੀਆ ਦੇ ਸੰਮਨ ਦਾ ਵਿਰੋਧ


ਪ੍ਰਤਾਪ ਬਾਜਵਾ ਨੇ ਮਜੀਠੀਆ ਨੂੰ ਸੰਮਨ ਜਾਰੀ ਕਰਨ ਦਾ ਕੀਤਾ ਵਿਰੋਧ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਗਲਤ ਹੈ। ਦਿੱਲੀ ਵਿੱਚ ਉਪ ਮੁੱਖ ਮੰਤਰੀ ਸਮੇਤ ਤਿੰਨ ਮੰਤਰੀ ਜੇਲ੍ਹ ਵਿੱਚ ਹਨ। ਕੇਜਰੀਵਾਲ ਦੇ ਅੰਦਰ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਤੁਸੀਂ ਲੋਕ ਉੱਥੇ ਰੌਲਾ ਪਾ ਰਹੇ ਹੋ। ਉਹ ਪੰਜਾਬ ਵਿੱਚ ਆਪਣੀ ਨਿੱਜੀ ਰੰਜਿਸ਼ ਕੱਢ ਰਹੇ ਹਨ।


ਇਹ ਵੀ ਪੜ੍ਹੋ: Manjinder sirsa: 'ਰਘੂਰਾਮ ਰਾਜਨ ਦੀ ਰਾਹੁਲ ਗਾਂਧੀ ਨਾਲ ਨੇੜਤਾ ਹੋਣ ਕਰਕੇ ਸ੍ਰੀ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ 'ਤੇ ਚਰਚਾ ਕਰਨ...', ਸਿਰਸਾ ਨੇ ਰਘੂਰਾਮ ਰਾਜਨ ਨੂੰ ਕਿਉਂ ਕਹੀ ਇਹ ਗੱਲ