Punjab Politics:: ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਮੰਤਰੀ ਭਗਵੰਤ ਸਿੰਘ ਮਾਨ ਦੀ  ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਗਵੰਤ ਮਾਨ 'ਸੋਨੇ ਦਿਆਂ ਵੇ ਕੰਗਣਾ' ਗੀਤ ਗਾ ਰਹੇ ਹਨ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਨੂੰ ਲੈ ਕੇ ਸਿਆਸੀ ਹਮਲੇ ਕੀਤੇ ਗਏ ਹਨ।


ਇਸ ਮੌਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਭਗਵੰਤ ਸ਼ਾਹ ਜੀ ਗਾਇਆ ਤਾਂ ਤੁਸੀਂ ਸਹੀ ਹੈ....ਪੰਜਾਬ ਵਿੱਚ ਮੌਜ਼ੂਦਾ ਸਮੇਂ ਕਾਨੂੰਨ ਵਿਵਸਥਾ ਦੇ ਜੋ ਹਾਲਾਤ ਹਨ, ਕਿਸੇ ਨੂੰ ਵੀ ਆਪਣੇ ਸਾਹਾਂ ‘ਤੇ ਵਿਸਾਹ ਨਹੀਂ ਰਿਹਾ। ਰਹੀ ਗੱਲ ਮਲਾਹ ਦੀ ਤਾਂ ਉਹ ਭਾਜਪਾ ਦੇ ਅੱਗੇ ਗੋਡੇ ਟੇਕੀ ਬੈਠਾ ਹੈ।






ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਜਦ ਪੰਜਾਬ ਵਿੱਚ ਤੁਹਾਡੇ ਆਪਣੇ ਜ਼ਿਲੇ ਸੰਗਰੂਰ ਵਿਚ 8 ਮੌਤਾਂ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਹੋਣ ਤੇ ਤੁਹਾਡੇ ਵੱਲੋਂ ਟੱਪੇ ਗਾਏ ਜਾਣੇ ਸ਼ੋਭਦੇ ਨਹੀਂ। ਸੂਬਾ ਮੁੱਖੀ ਹੋਣ ਦੀ ਜ਼ਿੰਮੇਵਾਰੀ ਨਿਭਾਉ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੋ ਨਾ ਕਿ ਆਪਣੇ ਰੰਗਾਰੰਗ ਪ੍ਰੋਗਰਾਮ ਵਿਚ ਮਸਤੀ ਕਰੋਂ






ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਭੱਜ-ਨੱਠ ਦੇ ਵਿੱਚ ਇਸ ਗੀਤ ਨਾਲ ਆਪਣੇ ਕਲਾਕਾਰ ਰੂਪ ਨੂੰ ਇੱਕ ਵਾਰ ਫਿਰ ਪੇਸ਼ ਕੀਤਾ ਹੈ। ਸੀਐੱਮ ਮਾਨ ਨੇ ਇਹ ਗੀਤ ਆਪਣੇ ਜਿਗਰੀ ਦੋਸਤ ਅਤੇ ਗਾਇਕ ਸੁਖਵਿੰਦਰ ਸਿੰਘ ਦੀ ਸਿਫਾਰਿਸ਼ ਤੇ ਗਾਇਆ ਹੈ। ਗਾਇਕ ਸੁਖਵਿੰਦਰ ਸਿੰਘ ਗੱਡੀ ਦੇ ਵਿੱਚ ਸੀਐੱਮ ਮਾਨ ਦੀ ਪਿਛਲੀ ਸੀਟ ਤੇ ਬੈਠੇ ਹੋਏ ਹਨ। ਗੀਤ ਸੁਣਨ ਬਾਅਦ ਸੁਖਵਿੰਦਰ ਸਿੰਘ ਨੇ ਆਪਣੇ ਦੋਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੂਬ ਵੀ ਤਾਰੀਫ਼ ਕੀਤੀ ਹੈ।