Patalkot Express Fire: ਫ਼ਿਰੋਜ਼ਪੁਰ ਤੋਂ ਮੱਧ ਪ੍ਰਦੇਸ਼ ਦੇ ਸਿਰੋਈ ਜਾ ਰਹੀ ਪਾਤਾਲਕੋਟ ਐਕਸਪ੍ਰੈਸ (14624) ਦੇ ਦੋ ਡੱਬਿਆਂ ਨੂੰ ਬੁੱਧਵਾਰ (25 ਅਕਤੂਬਰ) ਨੂੰ ਅੱਗ ਲੱਗ ਗਈ। ਇਹ ਅੱਗ ਆਗਰਾ ਥਾਣੇ ਦੇ ਮਾਲਪੁਰਾ ਇਲਾਕੇ ਵਿੱਚ ਭਦਈ ਰੇਲਵੇ ਸਟੇਸ਼ਨ ਨੇੜੇ ਲੱਗੀ।


ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਜਿਸ ਕੋਚ ਨੂੰ ਅੱਗ ਲੱਗੀ ਸੀ, ਉਸ ਨੂੰ ਤੁਰੰਤ ਰੇਲ ਤੋਂ ਹਟਾ ਦਿੱਤਾ ਗਿਆ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਰੇਲਵੇ ਦੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਟਰੇਨ ਆਗਰਾ ਸਟੇਸ਼ਨ ਤੋਂ ਸਵਾ ਚਾਰ ਵਜੇ ਰਵਾਨਾ ਹੋਈ ਤਾਂ ਇੰਜਣ ਤੋਂ ਬਾਅਦ ਚੌਥੇ ਡੱਬੇ ਵਿੱਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।