ਪੰਜਾਬ ਦੀ ਸੀਟ ਤੋਂ ਰਾਜਸਭਾ ਦਾ ਰਾਹ ਰਜਿੰਦਰ ਗੁਪਤਾ ਲਈ ਸਾਫ਼ ਹੋ ਗਿਆ ਹੈ। ਉਨ੍ਹਾਂ ਦੇ ਸਾਹਮਣੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ। ਤਿੰਨ ਆਜ਼ਾਦ ਉਮੀਦਵਾਰਾਂ ਦੇ ਇਲਾਵਾ ਸਿਰਫ਼ ਉਨ੍ਹਾਂ ਦੀ ਪਤਨੀ ਨੇ ਹੀ ਨਾਮਜ਼ਦਗੀ ਦਾਇਰ ਕੀਤੀ ਸੀ।

Continues below advertisement

ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਆਬਜ਼ਰਵਰ ਵੱਲੋਂ ਰੱਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਰਜਿੰਦਰ ਗੁਪਤਾ ਦੇ ਸਾਹਮਣੇ ਸਿਰਫ਼ ਉਨ੍ਹਾਂ ਦੀ ਪਤਨੀ ਹੀ ਚੋਣ ਮੈਦਾਨ ਵਿੱਚ ਬਚੀ ਹਨ। ਜੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਂਦੇ ਹਨ ਤਾਂ ਵੋਟਿੰਗ ਦੀ ਕੋਈ ਲੋੜ ਨਹੀਂ ਰਹੇਗੀ। ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਲਈ ਰਾਜਸਭਾ ਦੂਰ ਨਹੀਂ ਹੈ।

Continues below advertisement

 

ਉਨ੍ਹਾਂ ਦੇ ਖ਼ਿਲਾਫ਼ ਮਹਾਰਾਸ਼ਟਰ ਦੇ ਸਾਂਗਲੀ ਤੋਂ ਪ੍ਰਭਾਕਰ ਦਾਦਾ ਅਤੇ ਹੈਦਰਾਬਾਦ ਤੋਂ ਕ੍ਰਾਂਤੀ ਸਯਾਨਾ ਨੇ ਨਾਮਜ਼ਦਗੀ ਦਾਇਰ ਕੀਤੀ ਸੀ। ਇਸ ਦੇ ਇਲਾਵਾ, ਜਨਤਾ ਪਾਰਟੀ ਦੇ ਰਾਸ਼ਟਰੀ ਅਧਿਅਕਸ਼ ਨਵਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਇਰ ਕੀਤੇ ਸਨ। ਇਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ।

ਕਰੋੜਪਤੀ ਰਜਿੰਦਰ ਗੁਪਤਾ ਕੋਲ ਨਾ ਤਾਂ ਗੱਡੀ ਹੈ, ਨਾ ਘਰ

ਰਾਜਸਭਾ ਮੈਂਬਰ ਬਣਨ ਜਾ ਰਹੇ ਰਜਿੰਦਰ ਗੁਪਤਾ ਦਸਵੀਂ ਪਾਸ ਹਨ। ਉਨ੍ਹਾਂ ਕੋਲ ਆਪਣੀ ਕੋਈ ਗੱਡੀ ਨਹੀਂ ਹੈ, ਨਾ ਕਿਸਾਨੀ ਯੋਗ ਜ਼ਮੀਨ ਹੈ ਅਤੇ ਨਾ ਹੀ ਕੋਈ ਵਪਾਰਕ ਇਮਾਰਤ। ਪਰ ਉਨ੍ਹਾਂ ਦਾ ਪਰਿਵਾਰ 5,053 ਕਰੋੜ ਦੀ ਚਲ-ਅਚਲ ਜਾਇਦਾਦ ਦਾ ਮਾਲਕ ਹੈ।

ਇਸ ਵਿੱਚੋਂ 4,338.77 ਕਰੋੜ ਚਲ-ਸੰਪਤੀ ਅਤੇ 615.74 ਕਰੋੜ ਅਚਲ ਸੰਪਤੀ ਹੈ। ਉਨ੍ਹਾਂ ਦੇ ਪਰਿਵਾਰ ਕੋਲ 11.99 ਕਰੋੜ ਰੁਪਏ ਦੇ ਗਹਿਣੇ ਹਨ।

ਰਜਿੰਦਰ ਗੁਪਤਾ ਨੇ 1975 ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ ਦਸਵੀਂ ਪਾਸ ਕੀਤੀ। ਦਿਲਚਸਪ ਗੱਲ ਇਹ ਵੀ ਹੈ ਕਿ ਟ੍ਰਾਈਡੈਂਟ ਦਾ ਇੰਨਾ ਵੱਡਾ ਅੰਪਾਇਰ ਖੜਾ ਕਰਨ ਵਾਲੇ ਗੁਪਤਾ ਪਰਿਵਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ।

ਪੰਜਾਬ ਤੋਂ ਇਸ ਸਮੇਂ ਰਜਿੰਦਰ ਗੁਪਤਾ ਸੱਤਵੇਂ ਰਾਜਸਭਾ ਮੈਂਬਰ ਹੋਣਗੇ। ਪੰਜਾਬ ਤੋਂ ਗੁਪਤਾ ਸੱਤਵੇਂ ਅਜਿਹੇ ਨੇਤਾ ਹਨ ਜੋ ਰਾਜਸਭਾ ਵਿੱਚ ਪੰਜਾਬ ਦੀ ਗੱਲ ਰੱਖਣਗੇ। ਇਸ ਤੋਂ ਪਹਿਲਾਂ LPU ਦੇ ਚਾਂਸਲਰ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ, AAP ਨੇਤਾ ਰਾਘਵ ਚੱਢਾ, ਬਿਕਰਮਜੀਤ ਸਿੰਘ ਸਾਹਨੀ (ਕਾਰੋਬਾਰੀ), ਸੰਦੀਪ ਪਾਠ (AAP ਨੇਤਾ) ਅਤੇ ਬਲਵੀਰ ਸਿੰਘ ਸੀਚੇਵਾਲ (ਸਮਾਜਸੇਵੀ ਸੰਤ) ਸ਼ਾਮਲ ਹਨ। ਇਸ ਤੋਂ ਪਹਿਲਾਂ ਇਸ ਸੀਟ ‘ਤੇ ਸੰਜੀਵ ਅਰੋੜਾ ਰਾਜਸਭਾ ਮੈਂਬਰ ਬਣੇ ਸਨ। ਉਨ੍ਹਾਂ ਦੁਆਰਾ ਲੁਧਿਆਣਾ ਵੈਸਟ ਸੀਟ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।