ਪਠਾਨਕੋਟ: ਜੰਮੂ ਹਵਾਈ ਅੱਡੇ ਦੇ ਉੱਚ ਸੁਰੱਖਿਆ ਵਾਲੇ ਭਾਰਤੀ ਏਅਰ ਫੋਰਸ ਸਟੇਸ਼ਨ ਵਿੱਚ ਵਿਸਫੋਟਕ ਨਾਲ ਭਰੇ ਦੋ ਡ੍ਰੋਨ ਦੇ ਕਰੈਸ਼ ਹੋਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਪਠਾਨਕੋਟ ਵਿਚ ਮੁੱਖ ਥਾਵਾਂ ਨੇੜੇ ਸਖ਼ਤ ਚੌਕਸੀ ਬਣਾਈ ਰੱਖੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਪਠਾਨਕੋਟ ਏਅਰਫੋਰਸ ਦਾ ਬੇਸ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪਠਾਨਕੋਟ ਤੇ ਇਸ ਦੇ ਆਸ ਪਾਸ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ ਪੈਟਰੋਲਿੰਗ ਨੂੰ ਮਜ਼ਬੂਤ ਕੀਤਾ ਗਿਆ ਹੈ ਤੇ ਵਾਧੂ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ।
ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ SSP ਸੁਰੇਂਦਰ ਲਾਂਬਾ ਨੇ PTI ਨੂੰ ਦੱਸਿਆ ਕਿ "ਜਦੋਂ ਵੀ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਗੁਆਂਢੀ ਇਲਾਕਿਆਂ ਵਿੱਚ ਚੇਤਾਵਨੀ ਵਧਾ ਦਿੱਤੀ ਜਾਂਦੀ ਹੈ। ਅਸੀਂ ਸਥਿਤੀ ਦੇ ਮੱਦੇਨਜ਼ਰ ਚੌਕਸ ਹਾਂ।" ਲਾਂਬਾ ਨੇ ਦੱਸਿਆ ਕਿ ਜੰਮੂ ਵੱਲ ਜਾਣ ਵਾਲੇ ਅਤੇ ਜੰਮੂ-ਕਸ਼ਮੀਰ ਸਾਈਡ ਤੋਂ ਪਠਾਨਕੋਟ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਦੋ ਡਰੋਨ ਵਿਸਫੋਟਕ ਨਾਲ ਲੱਧੇ ਐਤਵਾਰ ਦੀ ਸਵੇਰੇ ਜੰਮੂ ਹਵਾਈ ਅੱਡੇ ਦੇ ਏਅਰ ਫੋਰਸ ਸਟੇਸ਼ਨ 'ਤੇ ਫੱਟ ਗਏ। ਸਵੇਰੇ 1:40 ਵਜੇ ਦੋ ਧਮਾਕਿਆਂ ਵਿੱਚ ਦੋ ਆਈਏਐਫ ਦੇ ਜਵਾਨ ਜ਼ਖ਼ਮੀ ਹੋ ਗਏ। ਦੋ ਧਮਕੇ ਵਿੱਚ ਛੇ ਮਿੰਟ ਦਾ ਟਾਈਮ ਸੀ ਇੱਕ ਤੋਂ ਬਾਅਦ ਦੂਜਾ ਧਮਕਾ ਹੋਇਆ। ਪਹਿਲੇ ਧਮਾਕੇ ਨੇ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਕ ਮੰਜ਼ਿਲਾ ਇਮਾਰਤ ਦੀ ਛੱਤ ਨੂੰ ਚੀਰ ਦਿੱਤੀ। ਇਸ ਮਗਰੋਂ ਦੂਜਾ ਧਮਾਕਾ ਜ਼ਮੀਨ 'ਤੇ ਸੀ। ਜੰਮੂ ਏਅਰ ਫੋਰਸ ਸਟੇਸ਼ਨ ਤੇ ਦੋ ਧਮਕਿਆਂ ਮਗਰੋਂ ਪਠਾਨਕੋਟ ਹਾਈ ਅਲਰਟ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ