ਪਠਾਨਕੋਟ: ਚੋਣਾਂ ਤੋਂ ਪਹਿਲਾਂ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪਠਾਨਕੋਟ ਪੁਲਿਸ ਨੇ 12 ਕਿਲੋ ਹੈਰੋਇਨ ਸਮੇਤ 5 ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਸਮੱਗਲਰਾਂ ਕੋਲੋਂ 2 ਪਿਸਤੌਲਾਂ ਅਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਤਸਕਰੀ ਵਿੱਚ ਵਰਤੀ ਜਾਂਦੀ ਕਾਰ ਅਤੇ ਇੱਕ ਟਰੱਕ ਵੀ ਪੁਲਿਸ ਨੇ ਕਾਬੂ ਕੀਤਾ ਹੈ । ਐਸ.ਐਸ.ਪੀ ਪਠਾਨਕੋਟ ਸੁਰਿੰਦਰ ਲਾਂਬਾ ਵੱਲੋਂ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਸਫਲਤਾ ਹਾਸਲ ਕੀਤੀ ਗਈ ਹੈ।
ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਐੱਸ.ਐੱਸ.ਪੀ ਪਠਾਨਕੋਟ ਨੇ ਦੱਸਿਆ ਕਿ ਪੁਲਿਸ ਵੱਲੋਂ 2 ਦਿਨ-ਰਾਤ ਨਸ਼ਾ ਤਸਕਰਾਂ ਨੂੰ ਫੜਨ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਸੀ, ਤਸਕਰੀ ਵਿੱਚ ਵਰਤੇ ਜਾਣ ਵਾਲੇ ਟਰੱਕ ਨੂੰ ਪੁਲਿਸ ਨੇ ਕਾਬੂ ਕੀਤਾ ਜਿਸ ਰਾਹੀਂ ਕਿ ਵੱਖ-ਵੱਖ ਥਾਂ ਬਣਾ ਕੇ ਹੈਰੋਇਨ ਛੁਪਾਈ ਗਈ ਸੀ, ਛੁਪੀ ਹੋਈ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਚੋਣਾਂ ਦੌਰਾਨ ਪਠਾਨਕੋਟ ਦੇ 34 ਵੱਡੇ ਬਲਾਕਾਂ 24 ਘੰਟੇ ਨਿਗਰਾਨੀ ਨਿਗਰਾਨੀ ਹੇਠ ਹਨ। ਪੁਲਿਸ ਵੱਲੋਂ ਕਾਬੂ ਕੀਤੇ ਗਏ 4 ਤਸਕਰ ਮਲੇਰਕੋਟਲਾ ਦੇ ਅਤੇ ਇੱਕ ਹੋਰ ਤਸਕਰ ਅੰਮ੍ਰਿਤਸਰ ਦਾ ਵਸਨੀਕ ਹੈ, ਇਨ੍ਹਾਂ ਪੰਜਾਂ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: 'ਆਪ' ਨੇ ਮੁੱਖ ਮੰਤਰੀ ਦੀ ਚੋਣ ਨੂੰ ਦੱਸਿਆ ਕਾਂਗਰਸ ਤੇ ਗਾਂਧੀ ਪਰਿਵਾਰ ਲਈ ਅਗਨ ਪ੍ਰੀਖਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904