ਪਟਿਆਲਾ 'ਚ ਮਰੇ ਚੂਚਿਆਂ ਦੀ ਬਰਡ ਫਲੂ ਰਿਪੋਰਟ ਨੈਗੇਟਿਵ
ਏਬੀਪੀ ਸਾਂਝਾ | 14 Jan 2021 09:40 AM (IST)
ਪਟਿਆਲਾ ਨੇੜੇ ਰੱਖੜਾ ਵਿੱਚ ਮਿਲੇ ਮਰੇ ਗਏ ਚੂਚਿਆਂ ਦੀ ਬਰਡ ਫਲੂ ਦੀ ਰਿਪੋਰਟ ਨੈਗੇਟਿਵ ਆਈ ਹੈ।
ਪਟਿਆਲਾ: ਕੋਰੋਨਾ ਮਹਾਮਾਰੀ ਮਗਰੋਂ ਹੁਣ ਬਰਡ ਫਲੂ ਦੀ ਦਹਿਸ਼ਤ ਹੈ। ਪਟਿਆਲਾ ਨੇੜੇ ਰੱਖੜਾ ਵਿੱਚ ਮਿਲੇ ਮਰੇ ਗਏ ਚੂਚਿਆਂ ਦੀ ਬਰਡ ਫਲੂ ਦੀ ਰਿਪੋਰਟ ਨੈਗੇਟਿਵ ਆਈ ਹੈ। ਆਪਣੇ ਟਵੀਟ ਵਿੱਚ ਵਿੰਨੀ ਮਹਾਜਨ ਨੇ ਦੱਸਿਆ ਕਿ ਸੌਜਾਂ, ਖੇੜੀ ਗੋਰਿਆਂ ਅਤੇ ਧਬਲਾਨ ਪਟਿਆਲਾ ਤੋਂ ਏਵੇਂਨ ਇਨਫ਼ਲੂਨਜ਼ਾ ਤਹਿਤ ਲਏ ਗਏ ਆਰਟਸੀਪੀਸੀ ਆਰ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ