Punjab News: ਪੰਜਾਬ ਸਰਕਾਰ ਨੇ ਪਟਿਆਲਾ ਦੇ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਨੁਸਾਰ ਮਾਲ ਵਿਭਾਗ ਨੇ ਇਹ ਕਾਰਵਾਈ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਦੇ ਨਿਰਦੇਸ਼ਾਂ ਹੇਠ ਕੀਤੀ ਹੈ।
ਨਾਭਾ ਤਹਿਸੀਲਦਾਰ ਨੂੰ ਪਟਿਆਲਾ ਤਹਿਸੀਲਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਨਾਭਾ ਤਹਿਸੀਲਦਾਰ ਇਹ ਡਿਊਟੀ ਬਿਨਾਂ ਕਿਸੇ ਵਾਧੂ ਤਨਖਾਹ ਜਾਂ ਭੱਤਿਆਂ ਦੇ ਨਿਭਾਉਣਗੇ।