ਪੰਜਾਬ ਦੇ ਪੀ.ਸੀ.ਐੱਸ. ਅਧਿਕਾਰੀਆਂ ਨੇ ਆਪਣੀ ਲੰਘੇ ਦਿਨੀਂ ਕੀਤੀ ‘ਹੜਤਾਲ’ ਕਾਰਨ ਰੁਕੇ ਕੰਮਾਂ ਦੇ ‘ਬੈਕਲਾਗ’ ਦੇ ਨਿਪਟਾਰੇ ਲਈ ਇੱਕ ਅਹਿਮ ਐਲਾਨ ਕੀਤਾ ਹੈ।


ਐਸੋਸੀਏਸ਼ਨ ਦੇ ਪ੍ਰਧਾਨ ਡਾ: ਰਜਤ ਉਬਰਾਏ ਅਤੇ ਜਨਰਲ ਸਕੱਤਰ ਡਾ: ਅੰਕੁਰ ਮਹਿੰਦਰੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਸੀ.ਐੱਸ.ਅਧਿਕਾਰੀ 14 ਅਤੇ 15 ਜਨਵਰੀ, ਸਨਿਚਰਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ।


ਜ਼ਿਕਰਯੋਗ ਹੈ ਕਿ ਲੁਧਿਆਣਾ ਵਿਖ਼ੇ ਆਰ.ਟੀ.ਏ. ਵਜੋਂ ਤਾਇਨਾਤ ਪੀ.ਸੀ.ਐੱਸ.ਅਧਿਕਾਰੀ ਸ੍ਰੀ ਨਰਿੰਦਰ ਧਾਲੀਵਾਲ ਦੀ ਗ੍ਰਿਫ਼ਤਾਰੀ ’ਤੇ ਰੋਸ ਪ੍ਰਗਟਾਉਂਦਿਆਂ ਪੀ.ਸੀ.ਐਸ. ਐਸੋਸੀਏਸ਼ਨ ਦੇ ਸਾਰੇ ਮੈਂਬਰ 5 ਦਿਨ ਲਈ ਸਮੂਹਿਕ ਛੁੱਟੀ ’ਤੇ ਚਲੇ ਗਏ ਸਨ ਪਰ ਮੁੱਖ ਮੰਤਰੀ ਵੱਲੋਂ ਮੰਗਲਵਾਰ ਨੂੰ ਦੁਪਹਿਰ 2 ਵਜੇ ਤਕ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਮੁਅੱਤਲੀ ਅਤੇ ਹੋਰ ਕਾਰਵਾਈ ਦੇ ਸੰਕੇਤ ਦੇਣ ਬਾਅਦ ਵਾਪਸ ਆ ਗਏ ਸਨ।


ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਭਰਾਤਰੀ ਜੱਥੇਬੰਦੀਆਂ ਦਾ ਉਨ੍ਹਾਂ ਦੇ ਸਮਰਥਨ ਵਿੱਚ ਨਿੱਤਰਣ ਲਈ ਧੰਨਵਾਦ ਵੀ ਕੀਤਾ ਹੈ।