Punjab News: ਰੋਜ਼ਾਨਾ ਹੀ ਸੋਸ਼ਲ ਮੀਡੀਆ ਉੱਤੇ ਨੌਕਰੀ ਪ੍ਰਾਪਤ ਕਰਨ ਦੇ ਲਈ ਵੱਡੀਆਂ-ਵੱਡੀਆਂ ਕਤਾਰਾਂ ਦੇ ਵਿੱਚ ਖੜੇ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਨਜ਼ਾਰਾ ਅੱਜ ਮਾਨਸਾ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ 8 ਅਸਾਮੀਆਂ ਲਈ 3700 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇੱਥੇ ਹੀ ਬਸ ਨਹੀਂ ਇਹ ਸਾਰੇ ਉਮੀਦਵਾਰਾਂ ਯੋਗਤਾ ਦੇ ਨਾਲ ਕਈ ਗੁਣਾਂ ਵੱਧ ਪੜ੍ਹੇ ਲਿਖੇ ਸਨ। ਇਨ੍ਹਾਂ ਉਮੀਦਵਾਰਾਂ ਵਿੱਚ ਬੀਏ, ਬੀਐਡ, ਐਮਸੀਏ, ਆਈਟੀਆਈ, ਐਮਬੀਏ ਤੇ ਹੋਰ ਡਿਗਰੀਆਂ ਹਾਸਲ ਉਮੀਦਵਾਰ ਇੰਟਰਵਿਊ ਦੇਣ ਲਈ ਪਹੁੰਚੇ।


ਹੋਰ ਪੜ੍ਹੋ : ਪੰਜਾਬ ਦੇ ਅਧਿਆਪਕ ਜਾਣਗੇ ਫਿਨਲੈਂਡ ‘ਚ ਸਿਖਲਾਈ ਲੈਣ, ਚੋਣ ਪ੍ਰਕਿਰਿਆ ਹੋਈ ਸ਼ੁਰੂ



ਸੂਬੇ 'ਚ ਬੇਰੁਜ਼ਗਾਰੀ ਵੱਧ ਰਹੀ 


ਪੰਜਾਬ 'ਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਪਾਸੇ ਨੌਜਵਾਨ ਬੇਰੁਜ਼ਗਾਰੀ ਦੇ ਮਹਿਜ ਕੁਝ ਪੋਸਟਾਂ ਦੇ ਲਈ ਵੀ ਉੱਚ ਡਿਗਰੀਆਂ ਹਾਸਲ ਨੌਜਵਾਨ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ ਅੱਠ ਪੋਸਟਾਂ ਲਈ ਭਰਤੀ ਕੀਤੀ ਜਾਣੀ ਹੈ ਅਤੇ ਚਪੜਾਸੀ ਬਣਨ ਲਈ ਟੀਚਰ ਯੋਗਤਾ ਰੱਖਣ ਵਾਲੇ ਨੌਜਵਾਨ ਬੀਐਡ ਬੀਏ ਐਮਸੀਏ ਆਈਟੀ ਐਮਬੀਏ ਤੇ ਹੋਰ ਡਿਗਰੀਆਂ ਵਾਲੇ ਨੌਜਵਾਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ।


ਨੌਜਵਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਵੱਡੇ ਪੱਧਰ ਉਤੇ ਹੋ ਗਈ ਹੈ ਜਿਸ ਕਾਰਨ ਸਰਕਾਰੀ ਨੌਕਰੀ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਉੱਚ ਡਿਗਰੀਆਂ ਹਾਸਲ ਕਰਕੇ ਅਤੇ ਕੋਰਸ ਵੀ ਕਰ ਲਏ ਹਨ ਪਰ ਨੌਕਰੀ ਕਿਤੇ ਵੀ ਨਹੀਂ ਮਿਲ ਰਹੀ ਹੈ। ਜਿਸ ਕਾਰਨ ਮਜਬੂਰੀਵਸ ਉਨ੍ਹਾਂ ਨੂੰ ਪੀਅਨ ਦੀ ਨੌਕਰੀ ਲਈ ਅਪਲਾਈ ਕਰਨਾ ਪਿਆ ਹੈ।



ਉਨ੍ਹਾਂ ਨੇ ਕਿਹਾ ਕਿ ਜੇਕਰ ਰੁਜ਼ਗਾਰ ਮਿਲ ਜਾਵੇਗਾ ਤਾਂ ਕੁਝ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਰ ਅੱਜ ਦੇ ਸਮੇਂ ਦੇ ਵਿੱਚ ਨੌਕਰੀ ਹਾਸਲ ਕਰਨੀ ਬਹੁਤ ਹੀ ਮੁਸ਼ਕਿਲ ਕੰਮ ਹੋ ਗਿਆ ਹੈ ਕਿਉਂਕਿ ਹਰ ਪਾਸੇ ਨੌਜਵਾਨ ਬੇਰੁਜ਼ਗਾਰ ਹੀ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਟੀਚਰ ਦੀ ਯੋਗਤਾ ਰੱਖਦੇ ਹਨ ਪਰ ਚਪੜਾਸੀ ਲੱਗਣ ਲਈ ਵੀ ਮਿਹਨਤ ਕਰ ਰਹੇ ਹਨ।


ਅਜਿਹੀ ਸਥਿਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਅਤੇ ਸੂਬੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਾਫੀ ਗੰਭੀਰ ਹੈ। ਅਜਿਹੇ ਬੇਰੁਜ਼ਗਾਰੀ ਦੇ ਦ੍ਰਿਸ਼ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦੀਆਂ ਹਨ।