ਅਨਿਲ ਜੈਨ ਦੀ ਰਿਪੋਰਟ

 

ਸੰਗਰੂਰ :








 ਪਿੰਡ 'ਚ ਇਕ ਧਰਮਸ਼ਾਲਾ ਹੈ ਜੋ ਖੰਡਰ ਬਣ ਚੁੱਕੀ ਹੈ, ਜਿਸ ਨੂੰ ਕਾਂਗਰਸ ਪਾਰਟੀ ਵੱਲੋਂ 5 ਲੱਖ ਦਾ ਚੈੱਕ ਦਿੱਤਾ ਗਿਆ ਸੀ ਪਰ ਹੁਣ ਸਰਪੰਚ ਕਹਿ ਰਿਹਾ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੀ ਕੰਮ ਕਰਵਾਇਆ ਜਾਵੇਗਾ। ਦੂਜੇ ਪਾਸੇ ਇਸ ਪਾਰਕ ਦੀ ਇਕ ਕੰਧ ਜਿਵੇਂ ਕਿ ਦੂਜੀਆਂ ਤਸਵੀਰਾਂ 'ਚ ਦਿਖਾਈ ਦੇ ਰਹੀ ਹੈ, ਅਕਾਲੀ ਦਲ ਦੀ ਸਰਕਾਰ ਵੇਲੇ ਬਣਾਈ ਗਈ ਸੀ ਅਤੇ ਹੁਣ ਦੂਜੀ ਕੰਧ ਕਾਂਗਰਸ ਸਰਕਾਰ ਵੇਲੇ ਬਣਾਈ ਗਈ ਹੈ।




 

 ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਹੁਣ ਸਾਨੂੰ ਮੁੜ ਲਾਰਾ ਲਗਾਇਆ ਜਾ ਰਿਹਾ ਹੈ ਕਿ ਤੁਹਾਡੀ ਧਰਮਸ਼ਾਲਾ ਅਤੇ ਗਲੀ ਲਈ ਪੈਸੇ ਆ ਗਏ ਹਨ ਪਰ ਅਜੇ ਤਕ ਕੰਮ ਸ਼ੁਰੂ ਨਹੀਂ ਹੋਇਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਪਿੰਡ ਨਮੋਲ ਦੀਆਂ ਹਨ, ਜਿੱਥੇ ਇਕ ਧਰਮਸ਼ਾਲਾ ਹੈ ਜੋ ਖੰਡਰ 'ਚ ਤਬਦੀਲ ਹੋ ਚੁੱਕੀ ਹੈ ਅਤੇ ਇਕ ਪਾਰਕ ਹੈ।


ਜਿਸ ਦੀ ਇਕ ਕੰਧ ਅਕਾਲੀ ਸਰਕਾਰ ਵੇਲੇ ਬਣੀ ਸੀ ਅਤੇ ਹੁਣ ਦੂਜੀ ਕੰਧ ਕਾਂਗਰਸ ਸਰਕਾਰ ਵੇਲੇ ਬਣੀ  ਹੈ। ਪਿੰਡ ਦਾ ਸਰਪੰਚ ਕਹਿ ਰਿਹਾ ਹੈ ਕਿ ਪੈਸੇ ਆ ਗਏ ਹਨ ਪਰ ਚੋਣ ਜ਼ਾਬਤੇ ਕਾਰਨ ਅਸੀਂ ਕੰਮ ਨਹੀਂ ਚਲਾ ਸਕਦੇ, ਹੁਣ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦੇ ਉਹ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨਗੇ।

 

ਅੱਜ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਦੀ ਧਰਮਸ਼ਾਲਾ 'ਚ ਕਾਫੀ ਸਮਾਂ ਪਹਿਲਾਂ ਪਾਰਟੀਆਂ ਕਰਨ ਦਾ ਐਲਾਨ ਕਰਦੇ ਹਨ ਪਰ 45 ਸਾਲਾਂ ਤੋਂ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪਾਰਕ ਜਿਸ 'ਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਛੱਪੜ ਦੇ ਪਾਣੀ ਨੂੰ ਕੱਢਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ ਪਰ ਉਹ ਸਿਸਟਮ ਵੀ ਪਿਛਲੇ 10 ਸਾਲਾਂ ਤੋਂ ਚਿੱਟਾ ਹਾਥੀ ਬਣਿਆ ਹੋਇਆ ਹੈ।


ਜਸਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਸਾਡੇ ਪਿੰਡ ਆਏ ਅਤੇ ਉਨ੍ਹਾਂ ਨੇ 10 ਲੱਖ ਰੁਪਏ ਦਾ ਚੈੱਕ ਸੌਂਪਿਆ ਕਿ ਇਹ ਕੰਮ  ਜਲਦ ਸ਼ੁਰੂ ਕੀਤਾ ਜਾਵੇਗਾ ਜੋ ਅਜੇ ਤਕ ਨਹੀਂ ਹੋਇਆ  ਸਾਨੂੰ ਸਿਰਫ ਮੂਰਖ ਬਣਾਇਆ ਜਾ ਰਿਹਾ ਹੈ ਅਤੇ ਅਸੀਂ ਐਲਾਨ ਕੀਤਾ ਕਿ ਜਦੋਂ ਤਕ ਇੱਥੇ ਸਾਰਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਅਸੀਂ ਕਿਸੇ ਵੀ ਉਮੀਦਵਾਰ ਨੂੰ ਆਪਣੇ ਪਿੰਡ ਵਿਚ ਨਹੀਂ ਵੜਨ ਦੇਵਾਂਗੇ ਅਤੇ ਨਾਲ ਹੀ ਉਨ੍ਹਾਂ ਪਿੰਡ ਦੇ ਸਰਪੰਚ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਉਹ ਹੁਣ  ਟਾਲਮਟੋਲ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਕੰਮ ਨਹੀਂ ਚਲੇਗਾ ਹੁਣ ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਮੈਣੋ ਪੱਤੀ 'ਚ ਕਿਸੇ ਵੀ ਉਮੀਦਵਾਰ ਨੂੰ ਵੜਨ ਨਹੀਂ ਦਿਆਂਗੇ |


 ਇਸੇ ਪਿੰਡ ਦਾ ਨੌਜਵਾਨ ਕੁਲਦੀਪ ਸਿੰਘ ਦੱਸਦਾ ਹੈ ਕਿ ਸਾਡੇ ਪਿੰਡ 'ਚ ਪਿਛਲੇ 15 ਸਾਲਾਂ ਤੋਂ ਪਾਰਕ ਬਣ ਰਿਹਾ ਹੈ, ਜੋ ਅਜੇ ਤਕ ਨਹੀਂ ਬਣਿਆ ਕਿਉਂਕਿ 10 ਸਾਲ ਬੀਤ ਜਾਣ ਤੋਂ ਬਾਅਦ ਵੀ ਚਾਰਦੀਵਾਰੀ ਬਣ ਰਹੀ ਹੈ ਤੇ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਤੇ ਹੋਰ।ਅਤੇ ਸਾਡੇ ਛੱਪੜ ਵਿਚ ਇੰਨੀ ਗੰਦਗੀ ਫੈਲੀ ਹੋਈ ਹੈ,ਕਰੋੜਾਂ ਰੁਪਏ ਆ ਚੁੱਕੇ ਹਨ ਪਰ ਕਿਸੇ ਵੀ ਪੰਚਾਇਤ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ,ਪਾਣੀ ਕੱਢਣ ਦਾ ਪਲਾਂਟ ਲਗਾਇਆ ਗਿਆ ਹੈ,ਜੋ ਕਦੇ ਚੱਲਿਆ ਹੀ ਨਹੀਂ,ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲੰਮਾ ਸਮਾਂ ਹੋ ਗਿਆ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਸਾਰੀਆਂ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਹੈ, ਜੋ ਹੁਣ ਸਿਰਫ਼ ਵੋਟਾਂ ਇਕੱਠੀਆਂ ਕਰਨ ਲਈ ਕਹਿ ਰਹੀਆਂ ਹਨ ਕਿ ਅਸੀਂ ਤੁਹਾਡੇ ਪਿੰਡ ਨੂੰ ਇੰਨਾ ਪੈਸਾ ਦਿੱਤਾ ਹੈ ਪਰ ਸਾਨੂੰ ਪਤਾ ਹੈ ਕਿ ਉੱਥੇ ਸਾਡੇ ਪਿੰਡ ਵਿੱਚ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਹੋਵੇਗਾ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ।

 
ਦੂਜੇ ਪਾਸੇ ਜਦੋਂ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਪਿੰਡ ਦੇ ਵਿਕਾਸ ਲਈ ਪੈਸੇ ਆ ਗਏ ਹਨ, ਪਰ ਚੋਣਾਂ ਤੋਂ ਬਾਅਦ ਕੰਮ ਸ਼ੁਰੂ ਹੋ ਸਕਦਾ ਹੈ, ਜਲਦੀ ਹੀ ਕੰਮ ਸ਼ੁਰੂ ਕਰਵਾ ਦੇਵਾਂਗੇ ਪਰ ਉਨ੍ਹਾਂ ਇਹ ਵੀ ਕਿਹਾ ਕਿ ਇਹ ਕੰਮ ਚੋਣਾਂ ਤੋਂ ਬਾਅਦ ਸ਼ੁਰੂ ਹੋ ਸਕਦਾ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490